

11 ਮਾਰਚ ( ਹਰਪਾਲ ਲਾਡਾ ): ਰਿਊਮੈਟਾਇਡ ਆਰਥਰਾਈਟਿਸ ਦੇ ਪ੍ਰਸਿੱਧ ਵਿਸ਼ੇਸ਼ਗਿਆਰ ਡਾਕਟਰ ਮੁਕੇਸ਼ ਸ਼ਾਰਦਾ ਨੂੰ ਗਿਨੀਜ਼ ਵਰਲਡ ਰਿਕਾਰਡਜ਼ ਵੱਲੋਂ ਮਾਨਤਾ ਪ੍ਰਦਾਨ ਕੀਤੀ ਗਈ ਹੈ ਜੋ ਆਯੁਰਵੈਦ ਅਤੇ ਡਾਕਟਰ ਸ਼ਾਰਦਾ ਆਯੁਰਵੈਦ ਸੰਸਥਾ ਲਈ ਇੱਕ ਇਤਿਹਾਸਿਕ ਉਪਲਬਧੀ ਮੰਨੀ ਜਾ ਰਹੀ ਹੈ।
ਡਾਕਟਰ ਮੁਕੇਸ਼ ਸ਼ਾਰਦਾ ਵੱਲੋਂ ਸਥਾਪਿਤ ਡਾਕਟਰ ਸ਼ਾਰਦਾ ਆਯੁਰਵੈਦ ਪਿਛਲੇ ਕਈ ਸਾਲਾਂ ਤੋਂ ਪ੍ਰਮਾਣਿਕ ਆਯੁਰਵੈਦਿਕ ਇਲਾਜ ਰਾਹੀਂ ਰਿਊਮੈਟਾਇਡ ਆਰਥਰਾਈਟਿਸ ਸਮੇਤ ਕਈ ਜਟਿਲ ਬਿਮਾਰੀਆਂ ਨਾਲ ਪੀੜਤ ਹਜ਼ਾਰਾਂ ਮਰੀਜ਼ਾਂ ਦਾ ਸਫਲ ਇਲਾਜ ਕਰ ਰਿਹਾ ਹੈ। ਉੱਤਰੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦੀਆਂ ਸ਼ਖਾਵਾਂ ਚੱਲ ਰਹੀਆਂ ਹਨ ਅਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਮਰੀਜ਼ ਇੱਥੇ ਇਲਾਜ ਲਈ ਪਹੁੰਚਦੇ ਹਨ।

ਇਸ ਉਪਲਬਧੀ ਦੇ ਮੌਕੇ ਤੇ ਅਯੋਜਿਤ ਸਮਾਗਮ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਲਗਭਗ 1400 ਲੋਕਾਂ ਨੇ ਭਾਗ ਲਿਆ ਅਤੇ ਡਾਕਟਰ ਮੁਕੇਸ਼ ਸ਼ਾਰਦਾ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਦਿੱਤੀ। ਇਸ ਦੌਰਾਨ ਕਿ ਮਰੀਜ਼ਾਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਸਨਮਾਨ ਨਾਲ ਡਾਕਟਰ ਸ਼ਾਰਦਾ ਆਯੂਰਵੈਦ ਵੱਲੋਂ ਦਿੱਤੇ ਜਾ ਰਹੇ ਇਲਾਜ ਤੇ ਉਹਨਾਂ ਦਾ ਵਿਸ਼ਵਾਸ ਹੋਰ ਵੀ ਮਜਬੂਤ ਹੋ ਗਿਆ ਹੈ।
ਸਮਾਗਮ ਦੇ ਦੌਰਾਨ ਡਾਕਟਰ ਮੁਕੇਸ਼ ਸ਼ਾਰਦਾ ਨੇ ਮੌਜੂਦ ਸਭ ਮਹਿਲਾਵਾਂ ਨੂੰ ਇੰਟਰਨੈਸ਼ਨਲ ਵੁਮੈਨ ਡੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਰੀਜ਼ਾਂ ਅਤੇ ਲੋਕਾਂ ਦੇ ਵਿਸ਼ਵਾਸ ਅਤੇ ਸਮਰਥਨ ਕਰਕੇ ਹੀ ਇਹ ਉਪਲਬਧੀ ਸੰਭਵ ਹੈ ਅਤੇ ਇਸੇ ਵਿਸ਼ਵਾਸ ਨੇ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ ਦਰਜ ਕਰਵਾਇਆ ਹੈ।




