ਹਾਜੀਪੁਰ ਵਿੱਚ ਟੀ ਬੀ ਮੁਕਤ ਭਾਰਤ ਅਭਿਆਨ ਤਹਿਤ ਸੀ.ਐਚ.ਓ. ਨਾਲ ਸਮੀਖਿਆ ਮੀਟਿੰਗ : ਡਾ. ਸ਼ਕਤੀ ਸ਼ਰਮਾ


ਹੁਸ਼ਿਆਰਪੁਰ, 19 ਦਸੰਬਰ : ਸਿਵਲ ਸਰਜਨ ਡਾ. ਬਲਬੀਰ ਕੁਮਾਰ ਜੀ ਦੇ ਹੁਕਮਾਂ ਅਨੁਸਾਰ, ਜ਼ਿਲ੍ਹਾ ਟੀਬੀ ਅਫ਼ਸਰ ਡਾ. ਸ਼ਕਤੀ ਸ਼ਰਮਾ ਵੱਲੋਂ ਹਾਜੀਪੁਰ ਵਿਖੇ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਕਮਿਊਨਿਟੀ ਹੈਲਥ ਅਫਸਰਾਂ ਨਾਲ ਇਕ ਅਹਿੰਮ ਸਮੀਖਿਆ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੌਰਾਨ ਟੀਬੀ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ, ਰੋਕਥਾਮ, ਮੁਫ਼ਤ ਇਲਾਜ ਪੂਰੀ ਪਾਲਣਾ, ਨਿਕਸੇ਼ ਪੋਰਟਲ ਤੇ ਰਜਿਸਟਰੇਸ਼ਨ ਅਤੇ ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਦੇ ਵਿਸ਼ਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਡਾ. ਸ਼ਕਤੀ ਵੱਲੋਂ ਸੀ.ਐਚ.ਓ. ਨੂੰ ਘਰ ਘਰ ਸਰਵੇਖਣ,ਲੱਭਣ ਵਾਲੇ ਮਰੀਜ਼ਾਂ ਦੀ ਜਾਂਚ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਦੱਸਿਆ ਕਿ ਸਮੁਦਾਇਕ ਪੱਧਰ ਤੇ ਸਿਹਤ ਕਰਮੀਆਂ ਦੀ ਭੂਮਿਕਾ ਟੀ. ਬੀ. ਮੁਕਤ ਭਾਰਤ ਦੇ ਲਕਸ਼ੇ ਨੂੰ ਪ੍ਰਾਪਤ ਕਰਨ ਲਈ ਬਹੁਤ ਮਹੱਤਵਪੂਰਨ ਹੈ। ਮੀਟਿੰਗ ਦੌਰਾਨ ਸੀ.ਐਚ. ਓ. ਨੂੰ ਨਿਰਦੇਸ਼ ਦਿੱਤੇ ਗਏ ਕਿ ਟੀ. ਬੀ. ਦੇ ਮਰੀਜ਼ਾਂ ਦੀ ਸਮੇਂ ਸਿਰ ਦੇਖਭਾਲ ਤੇ ਫੋਲੋ ਅੱਪ ਕਰਨਾ ਯਕੀਨੀ ਬਣਾਇਆ ਜਾਵੇ।




