Hoshairpur

ਸਰਕਾਰੀ ਸਕੂਲ ਨਾਰੂ ਨੰਗਲ ਵਿਖੇ ਲਗਾਏ ਗਏ 7 ਦਿਨਾਂ ਐਨਐਸਐਸ ਕੈਂਪ ਦਾ ਸਮਾਪਨ

ਹੁਸ਼ਿਆਰਪੁਰ ( ਹਰਪਾਲ ਲਾਡਾ ): ਪ੍ਰੀਤ ਕੋਹਲੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਹੁਸ਼ਿਆਰਪੁਰ ਅਤੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿਖੇ 7 ਦਿਨਾਂ ਦਾ ਐਨ.ਐਸ.ਐਸ. ਦਾ ਵਿਸ਼ੇਸ਼ ਕੈਂਪ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਲਗਾਇਆ ਗਿਆ। ਜਿਸ ਵਿੱਚ 107 ਵਿਦਿਆਰਥੀਆਂ ਨੇ ਭਾਗ ਲਿਆ।

ਇਸ ਕੈਂਪ ਦੇ ਸਮਾਪਨ ਮੌਕੇ ਤੇ ਪ੍ਰੀਤ ਕੋਹਲੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਹੁਸ਼ਿਆਰਪੁਰ ਵੱਲੋਂ ਸਕੂਲ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਇਸ ਕੈਂਪ ਅਧੀਨ ਚੱਲ ਰਹੀਆਂ ਗਤੀਵਿਧੀਆਂ ਦਾ ਮੁਆਇਨਾ ਕੀਤਾ ਗਿਆ ਅਤੇ ਸੰਤੁਸ਼ਟੀ ਜਤਾਈ ਗਈ। ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਸੇਵਾ ਲਈ ਸਮਰਪਣ ਭਾਵ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਕੌਮੀ ਸੇਵਾ ਯੋਜਨਾ ਯੁਨਿਟ ਦੇ ਪ੍ਰੋਗਰਾਮ ਅਫਸਰ ਨਵਦੀਪ ਮਹਾਜਨ ਲੈਕਚਰਾਰ ਇਕਨੋਮਿਕਸ ਨੇ ਕੈਂਪ ਦੌਰਾਨ ਹੋਣ ਵਾਲੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਐਨਐਸਐਸ ਦਿਵਸ ਦੀ ਮਹੱਤਤਾ ਬਾਰੇ ਚਰਚਾ ਕੀਤੀ। ਉਹਨਾਂ ਵੱਲੋਂ ਕੈਂਪਰ ਵਿਦਿਆਰਥੀਆਂ ਨੂੰ ਸੇਵਾ ਦੇ ਸੰਕਲਪ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।

ਕੈਂਪ ਵਿੱਚ ਵਲੰਟਰੀਆਂ ਵੱਲੋਂ ਸਕੂਲ ਦੇ ਸੁੰਦਰੀਕਰਨ ਅਤੇ ਸਵੱਛਤਾ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਯੋਗਦਾਨ ਪਾਇਆ ਗਿਆ। ਕੈਂਪ ਵਿੱਚ ਸ਼ਾਮਿਲ ਵਲੰਟੀਅਰਾਂ ਵੱਲੋਂ ਦੇਸ਼ ਅਤੇ ਸਮਾਜ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੱਧ ਚੜ ਕੇ ਸ਼ਿਰਕਤ ਕਰਨ ਦਾ ਪ੍ਰਣ ਕੀਤਾ ਗਿਆ।

ਸ਼੍ਰੀ ਕੋਹਲੀ ਵੱਲੋਂ ਦਿੱਤੇ ਗਏ ਸੰਦੇਸ਼ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਨਸ਼ਿਆਂ ਦੇ ਵਿਰੁੱਧ, ਵਾਤਾਵਰਣ ਸੰਭਾਲ, ਰੁਖਾਰੋਪੀ, ਰਕਤਦਾਨ, ਸਿੱਖਿਆ, ਅਤੇ ਸਭਿਆਚਾਰਕ ਗਤਿਵਿਧੀਆਂ ਵਿਚ ਵਲੰਟੀਅਰਾ ਦੀ ਭਾਗੀਦਾਰੀ ਕਾਬਿਲੇ-ਤਾਰੀਫ਼ ਹੈ। ਉਹਨਾਂ ਨੇ ਕਿਹਾ ਕਿ ਆਪਣੀ ਲੀਡਰਸ਼ਿਪ ਦੀ ਭਾਵਨਾ ਸਮਝੋ, ਸਹਿਯੋਗ, ਸੰਸਕਾਰ ਅਤੇ ਨਵੀਂ ਸੋਚ ਨਾਲ ਸਮਾਜ ਦੀ ਭਲਾਈ ਲਈ ਯਤਨ ਜਾਰੀ ਰੱਖੋ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼ੈਲਿੰਦਰ ਠਾਕੁਰ ਵੱਲੋਂ ਪ੍ਰੀਤ ਕੋਹਲੀ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਉਹਨਾਂ ਤੋਂ ਸਹਿਯੋਗ ਦੀ ਮੰਗ ਕੀਤੀ।

Related Articles

Leave a Reply

Your email address will not be published. Required fields are marked *

Back to top button

You cannot copy content of this page