ਪੰਜਾਬ

ਨੈਸ਼ਨਲ ਇਨਫ਼ਰਮੇਟਿਕਸ ਸੈਂਟਰ (NIC) ਐਸ ਏ ਐਸ ਨਗਰ ਵੱਲੋਂ ਪੁਲਿਸ ਅਧਿਕਾਰੀਆਂ ਲਈ ਆਈ.ਆਰ.ਏ.ਡੀ (IRAD) ਪੋਰਟਲ ਟਰੇਨਿੰਗ ਆਯੋਜਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਜੁਲਾਈ ( ਹਰਪਾਲ ਲਾਡਾ ): ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਲਈ ਇੰਟੀਗ੍ਰੇਟਡ ਰੋਡ ਐਕਸੀਡੈਂਟ ਡਾਟਾਬੇਸ ਪੋਰਟਲ ਬਾਰੇ ਵਿਸ਼ੇਸ਼ ਟਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਨੈਸ਼ਨਲ ਇਨਫ਼ਰਮੇਟਿਕਸ ਸੈਂਟਰ ਐਸ ਏ ਐਸ ਨਗਰ ਦੇ ਡੀ.ਆਰ.ਐਮ ਸ੍ਰੀ ਇਕਬਾਲ ਵੱਲੋਂ, ਡੀ.ਆਈ.ਏ. ਸ੍ਰੀਮਤੀ ਪ੍ਰਿਯੰਕਾ ਦੀ ਸਹਾਇਤਾ ਅਤੇ ਡੀ.ਆਈ.ਓ. ਸ੍ਰੀਮਤੀ ਸਰਿਤਾ ਦੀ ਅਗਵਾਈ ਹੇਠ ਕਰਵਾਏ ਗਏ।

ਇਹ ਟਰੇਨਿੰਗ ਏ.ਡੀ.ਜੀ.ਪੀ., ਟ੍ਰੈਫਿਕ ਐਂਡ ਰੋਡ ਸੇਫਟੀ, ਪੰਜਾਬ ਦੇ ਦਿਸ਼ਾ-ਨਿਰਦੇਸ਼ ਦੇ ਅਧਾਰ ‘ਤੇ ਆਯੋਜਿਤ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੀਆਂ ਸਾਰੀਆਂ ਪੁਲਿਸ ਚੌਕੀਆਂ ਨੂੰ ਸ਼ਾਮਲ ਕੀਤਾ ਗਿਆ। ਟਰੇਨਿੰਗ ਦਾ ਮੁੱਖ ਉਦੇਸ਼ ਪੁਲਿਸ ਅਧਿਕਾਰੀਆਂ ਨੂੰ ਇੰਟੀਗ੍ਰੇਟਡ ਰੋਡ ਐਕਸੀਡੈਂਟ ਡਾਟਾਬੇਸ ਪੋਰਟਲ ਰਾਹੀਂ ਹਾਦਸਿਆਂ ਦੇ ਡਾਟਾ ਨੂੰ ਡਿਜੀਟਲ ਤਰੀਕੇ ਨਾਲ ਦਰਜ ਕਰਨ ਅਤੇ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ ਸਿਖਾਉਣਾ ਸੀ, ਜਿਸ ਨਾਲ ਕਾਗਜ਼ੀ ਕਾਰਵਾਈ ਅਤੇ ਦੁਹਰਾਅ ਘੱਟ ਹੁੰਦਾ ਹੈ।

ਇਸ ਤੋਂ ਇਲਾਵਾ, ਪੁਲਿਸ ਅਧਿਕਾਰੀ ਹੁਣ ਆਰ.ਟੀ.ਓ ਦਫ਼ਤਰ ਤੋਂ ਵਾਹਨ ਜਾਂਚ ਰਿਪੋਰਟ, ਰੋਡ ਓਨਿੰਗ ਏਜੰਸੀਆਂ ਤੋਂ ਹਾਈਵੇ ਰਿਪੋਰਟ ਅਤੇ ਸਿਹਤ ਵਿਭਾਗ ਤੋਂ ਮਰੀਜ਼ ਦੀ ਰਿਪੋਰਟ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ, ਜਿਸ ਨਾਲ ਸਮਾਂ ਅਤੇ ਮਿਹਨਤ ਦੋਵੇਂ ਬਚਣਗੇ।

Related Articles

Leave a Reply

Your email address will not be published. Required fields are marked *

Back to top button

You cannot copy content of this page