Amritsar

ਕਿਸਾਨ ਤਰਜੀਹ ਕਾਰਡ ਦੀ ਹਮਾਇਤ ਲਈ ਖੇਤੀਬਾੜੀ ਮਸ਼ੀਨਰੀ, ਖਾਦਾਂ, ਬੀਜਾਂ, ਦਵਾਈਆਂ ਦੇ ਡੀਲਰ ਵੀ ਅੱਗੇ ਆਏ

ਅੰਮ੍ਰਿਤਸਰ, 28 ਜੁਲਾਈ 2025 ( ਹਰਪਾਲ ਲਾਡਾ ): ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਕਿਸਾਨ ਤਰਜੀਹ ਕਾਰਡ ਦੇਣ ਦੇ ਕੀਤੇ ਗਏ ਫੈਸਲੇ ਦੀ ਹਮਾਇਤ ਕਰਨ ਲਈ ਅੱਜ ਖੇਤੀਬਾੜੀ ਮਸ਼ੀਨਰੀ , ਬੀਜਾਂ, ਖਾਦਾਂ ਦਵਾਈਆਂ ਵੇਚਣ ਵਾਲੇ ਡੀਲਰਾਂ ਵੀ ਡਿਪਟੀ ਕਮਿਸ਼ਨਰ ਨੂੰ ਮਿਲਣ ਆਏ।

ਦੱਸਣ ਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਉਨਾਂ ਕਿਸਾਨਾਂ ਨੂੰ ਇਹ ਤਰਜੀਹੀ ਕਾਰਡ ਜਾਰੀ ਕਰਨ ਜਾ ਰਿਹਾ ਹੈ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ। ਇਹ ਕਿਸਾਨ ਤਰਜੀਹ ਕਾਰਡ ਜਿੱਥੇ ਸਰਕਾਰੀ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਕਿਸਾਨ ਨੂੰ ਤਰਜੀਹੀ ਦੇਣਗੇ ਉੱਥੇ ਉਹਨਾਂ ਦੀ ਪਾਰਕਿੰਗ ਫੀਸ ਵੀ ਮੁਆਫ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਇਹਨਾਂ ਕਿਸਾਨਾਂ ਨੂੰ ਰੋਜ਼ ਮਰਾ ਦੀਆਂ ਵਸਤਾਂ ਦੀ ਖਰੀਦ ਵਿੱਚ ਵੀ ਛੋਟ ਦਵਾਉਣ ਦੀ ਕੋਸ਼ਿਸ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੈ। ਅੱਜ ਇਸੇ ਸਬੰਧ ਵਿੱਚ ਖੇਤੀਬਾੜੀ ਵਿਭਾਗ ਦੀ ਪਹਿਲ ਕਦਮੀ ਉੱਤੇ ਖੇਤੀ ਮਸ਼ੀਨਰੀ ਦੇ ਡੀਲਰ ਢਿੱਲੋ ਗਰੁੱਪ ਟ੍ਰੇਡਿੰਗ ਕੰਪਨੀ, ਖਾਦਾਂ ਦਵਾਈਆਂ ਦੇ ਡੀਲਰ ਵਿਨੋਦ ਕੁਮਾਰ ਅਗਰਵਾਲ, ਭੋਲੇ ਸ਼ੰਕਰ ਖੇਤੀ ਸਟੋਰ ਅਤੇ ਖੇਤੀ ਬੀਜਾਂ ਦੇ ਡੀਲਰ ਸੁੱਖਾ ਸਿੰਘ ਇੰਦਰ ਸਿੰਘ ਅੰਮ੍ਰਿਤਸਰ ਵੱਲੋਂ ਵੇਚੇ ਜਾਂਦੇ ਉਤਪਾਦਾਂ ਉੱਤੇ ਪੰਜ ਤੋਂ 10 ਫੀਸਦੀ ਤੱਕ ਦਾ ਡਿਸਕਾਊਂਟ ਉਹ ਤਰਜੀਹੀ ਕਾਰਡ ਵਾਲੇ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਅਤੇ ਇਸ ਸੰਬੰਧ ਵਿੱਚ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਪੱਤਰ ਵੀ ਸੌਂਪ ਦਿੱਤਾ।

ਡਿਪਟੀ ਕਮਿਸ਼ਨਰ ਨੇ ਉਕਤ ਡੀਲਰਾਂ ਨੂੰ ਇਸ ਵੱਡੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਇਸ ਸਾਥ ਨਾਲ ਅਸੀਂ ਜਿਲ੍ਹੇ ਨੂੰ ਪਰਾਲੀ ਦੇ ਪ੍ਰਦੂਸ਼ਣ ਤੋਂ ਮੁਕਤ ਕਰਨ ਵਿੱਚ ਜਰੂਰ ਕਾਮਯਾਬ ਹੋਵਾਂਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਜੋ ਅਗਾਂਹਵਧੂ ਕਿਸਾਨਾਂ ਨੂੰ ਆਪਣੇ ਸਮਾਨ ਤੇ ਛੋਟ ਮੁਹੱਈਆ ਕਰਵਾਉਣ।

Related Articles

Leave a Reply

Your email address will not be published. Required fields are marked *

Back to top button

You cannot copy content of this page