ਪੀ.ਐਮ ਸ੍ਰੀ ਸਕੂਲ ਰਾਹੋਂ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਨਵਾਂਸ਼ਹਿਰ, 25 ਫਰਵਰੀ ( ਹਰਪਾਲ ਲਾਡਾ ): ਕਸਬਾ ਰਾਹੋਂ ਦੀ ਮਾਣਮੱਤੀ ਸੰਸਥਾ ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੀਆਂ ਵਿਖੇ ਸੱਭਿਆਚਾਰਕ ਗਤੀਵਿਧੀਆਂ ਅਤੇ ਸਾਲਾਨਾ ਇਨਾਮ ਵੰਡ ਸਮਾਗਮ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਮੈਰਿਟ ਹੋਲਡਰ ਵਿਦਿਆਰਥਣ ਪ੍ਰਦੀਪ ਕੌਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਤੋਂ ਇਲਾਵਾ ਕਲਾਸ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਿਚ ਪਹਿਲੇ ਦੂਸਰੇ ਅਤੇ ਤੀਸਰੇ ਨੰਬਰ ‘ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੇਤੂ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ। ਇਸ ਦੇ ਨਾਲ ਹੀ ਸਕੂਲ ਦਾ ਰਾਸ਼ਟਰ ਪੱਧਰ ‘ਤੇ ਨਾਮ ਚਮਕਾਉਣ ਵਾਲੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਖੇਡਾਂ ਵਿਚ ਸਨਮਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।


ਇਸ ਮੌਕੇ ਦੀਪਿਕਾ ਨੇ ਹਰਿਆਣਵੀ ਲੋਕ ਨਾਚ, ਸ਼ਿਫਾਲੀ ਨੇ ਹਿਮਾਚਲ ਲੋਕ ਨਾਚ, ਮਨੀ ਨੇ ਸ਼ਬਦ ਗਾਇਨ, ਨੰਦਨੀ ਸ਼ਰਮਾ ਨੇ ਦੁਰਗਾ ਸਤੁਤੀ ਪ੍ਰੋਗਰਾਮ ਪੇਸ਼ ਕਰਕੇ ਹਰ ਇੱਕ ਦਾ ਮਨ ਮੋਹਿਆ। ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਐਸ ਐਮ ਸੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਉਨ੍ਹਾਂ ਦੇ ਨਾਲ ਆਏ ਹੋਏ ਮਾਪਿਆਂ ਦਾ ਸਨਮਾਨ ਵੀ ਕੀਤਾ। ਸਤਨਾਮ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਐਸ.ਐਮ.ਸੀ ਸਾਹਮਣੇ ਪੇਸ਼ ਕੀਤਾ ਅਤੇ ਸਕੂਲ ਦਾ ਦਾਖ਼ਲਾ ਵਧਾਉਣ ਦੇ ਲਈ ਯੋਗਦਾਨ ਪਾਉਣ ਲਈ ਵੀ ਕਿਹਾ।

ਉਨ੍ਹਾਂ ਕਿਹਾ ਕਿ ਸਕੂਲ ਹੋਣ ਸਿੱਧੇ ਤੌਰ ‘ਤੇ ਭਾਰਤ ਸਰਕਾਰ ਦੀ ਸਕੀਮ ਪੀ.ਐਮ ਸ੍ਰੀ ਯੋਜਨਾ ਅਧੀਨ ਆ ਚੁੱਕਾ ਹੈ ਜਿਸ ਨਾਲ ਇਥੇ ਵਿਦਿਆਰਥਣਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਜਿਵੇਂ ਕਿ ਸਮਾਰਟ ਕਲਾਸ ਰੂਮ ਆਧੁਨਿਕ ਖੇਡਾਂ ਦੇ ਮੈਦਾਨ ਇਨਡੋਰ ਸਟੇਡੀਅਮ ਮੁਫਤ ਕਿਤਾਬਾਂ ਵਰਦੀਆਂ ਆਦਿ।
ਇਸ ਮੌਕੇ ਐਸ.ਐਮ.ਸੀ ਦੇ ਚੇਅਰਮੈਨ ਰਾਜੇਸ਼ ਕੁਮਾਰ, ਰਮੇਸ਼ ਕੁਮਾਰ ਜੱਸਲ, ਬਲਜੀਤ ਕੌਰ, ਹਰਜੀਤ ਸਿੰਘ, ਸਵਿਤਾ ਰਾਣੀ, ਵਿਦਿਆ, ਅਨੀਤਾ, ਪਰਮਜੀਤ ਸਿੰਘ, ਮਨਜੀਤ ਕੌਰ, ਰੇਖਾ, ਕਰਨੈਲ ਸਿੰਘ,ਦਵਿੰਦਰ ਕੌਰ, ਗੁਰਸ਼ਰਨਦੀਪ, ਸਤਨਾਮ ਸਿੰਘ, ਚਰਨਜੀਤ ਸਿੰਘ ਅਜੀਤ ਸਿੰਘ, ਹਰਜਿੰਦਰ ਲਾਲ, ਰਾਜਨ ਰਾਣਾ, ਗਗਨਦੀਪ ਕੌਰ, ਸਤਿੰਦਰ ਕੌਰ, ਸੋਨਾ ਸ਼ਰਮਾ, ਸੰਗੀਤਾ ਰਾਣੀ, ਸੰਦੀਪ ਕੌਰ, ਪ੍ਰੀਤੀ ਲਿਆਲ, ਨੀਲਮ ਰਾਣੀ, ਬਲਵਿੰਦਰ ਕੌਰ, ਕਰਮਜੀਤ ਕੌਰ, ਰਵਿੰਦਰ ਕੌਰ, ਰਾਕੇਸ਼ ਰਾਣੀ, ਮਨਦੀਪ ਕੌਰ, ਮੀਨਾ ਚੋਪੜਾ, ਨਿਧੀ ਉਮਟ, ਰਮਨਦੀਪ ਸਿੰਘ ,ਸੰਜੀਵ ਕੁਮਾਰ, ਕੈਂਪਸ ਮੈਨੇਜਰ ਰਜਿੰਦਰ ਨਾਥ ਆਦਿ ਹਾਜ਼ਰ ਸਨ।