ਪੰਜਾਬ

ਸਰਬਸੰਮਤੀ ਨਾਲ ਚੁਣੀਆਂ 32 ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ 1.60 ਕਰੋੜ ਦੀ ਗ੍ਰਾਂਟ ਜਾਰੀ

ਨਵਾਂਸ਼ਹਿਰ, 26 ਫਰਵਰੀ ( ਹਰਪਾਲ ਲਾਡਾ ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ (ਵਾਈਸ ਚੇਅਰਮੈਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ) ਲਲਿਤ ਮੋਹਨ ਪਾਠਕ (ਬੱਲੂ) ਵੱਲੋਂ ਹਲਕੇ ‘ਚ ਸਰਬਸੰਮਤੀ ਨਾਲ ਚੁਣੀਆਂ ਗਈਆਂ 32 ਗ੍ਰਾਮ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਉਤਸ਼ਾਹਤ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਹਲਕੇ ਦੀਆਂ ਸਰਬਸੰਮਤੀ ਨਾਲ ਚੁਣੀਆਂ 32 ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਕੁੱਲ 1.60 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

ਗੱਲਬਾਤ ਕਰਦਿਆਂ ਲਲਿਤ ਮੋਹਨ ਪਾਠਕ (ਬੱਲੂ) ਨੇ ਕਿਹਾ ਕਿ ਮਾਨ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ। ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਪਿੰਡਾਂ ਵਿੱਚੋਂ ਧੜੇਬੰਦੀ ਖ਼ਤਮ ਕਰਨ ਅਤੇ ਇਕਜੁੱਟਤਾ ਵਧਾਉਣ ਲਈ ਜਿਹੜੇ ਪਿੰਡ ਸਰਬਸੰਮਤੀ ਨਾਲ ਪੰਚਾਇਤਾਂ ਚੁਣਨਗੇ, ਉਨ੍ਹਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਇਸੇ ਵਾਅਦੇ ਨੂੰ ਪੂਰਾ ਕਰਦਿਆਂ 32 ਪਿੰਡਾਂ ਨੂੰ ਇਹ ਰਾਸ਼ੀ ਸੌਂਪੀ ਗਈ ਹੈ, ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਸਕੇ। ਜਿਨ੍ਹਾਂ ਪੰਚਾਇਤਾਂ ਨੂੰ ਚੈੱਕ ਸੌਂਪੇ ਗਏ, ਉਨ੍ਹਾਂ ‘ਚ ਆਲੋਵਾਲ, ਅਮਰਗੜ੍ਹ, ਭਗੋਰਾ, ਬੜਵਾ, ਭਾਨ ਮਜਾਰਾ, ਚਾਹੜ ਮਜਾਰਾ, ਚੱਕ ਇਲਾਹੀ ਬਖਸ਼, ਧੈਂਗੜਪੁਰ, ਹੁਸੈਨਪੁਰ, ਜਲਵਾਹਾ, ਕਿਸ਼ਨਪੁਰ, ਕੋਟ ਪੱਤੀ, ਮਹੱਦੀਪੁਰ ਕਲਾਂ, ਮਝੂਰ, ਮਲਕਪੁਰ, ਮਜਾਰਾ ਕਲਾਂ, ਨਾਈ ਮਜਾਰਾ, ਨੰਗਲ ਛਾਂਗਾ, ਪੱਲੀ ਉੱਚੀ, ਰਕਾਸਨ ਰਾਮਗੜ, ਤਾਜੋਵਾਲ, ਊਧੋਵਾਲ, ਉਸਮਾਨਪੁਰ, ਉਟਾਲ, ਚੱਕਦਾਣਾ, ਨੰਗਲ ਜੱਟਾਂ, ਕੰਗ, ਦੁਧਾਲਾ, ਭਾਰਟਾ ਕਲਾਂ, ਬੈਰਸਾਲ, ਲਾਲੇਵਾਲ ਸ਼ਾਮਲ ਸਨ।

ਪਿੰਡ ਵਾਸੀਆਂ ਨੇ ਸਰਕਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਪਿੰਡਾਂ ਵਿੱਚ ਸਦਭਾਵਨਾ ਦਾ ਮਾਹੌਲ ਬਣੇਗਾ ਅਤੇ ਚੋਣਾਂ ਦੌਰਾਨ ਪੈਦਾ ਹੋਣ ਵਾਲੀ ਆਪਸੀ ਖਿੱਚੋਤਾਣ ਵੀ ਖ਼ਤਮ ਹੋਵੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਮਨਦੀਪ ਅਟਵਾਲ, ਤਜਿੰਦਰਪਾਲ ਤੇਜਾ, ਵਿਨੋਦ ਕੁਮਾਰ, ਕਰਨ ਦੱਤ, ਪਾਰਟੀ ਦੇ ਅਹੁਦੇਦਾਰ, ਵਰਕਰ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page