30 ਜੁਲਾਈ ਨੂੰ ਕਿਸਾਨ ਟਰੈਕਟਰ ਮਾਰਚ ਕਰਨਗੇ ਅਤੇ 24 ਅਗਸਤ ਨੂੰ ਮੁੱਲਾਂ ਪੁਰ ਵਿਖੇ ਕੀਤੀ ਜਾ ਰਹੀ ਰੈਲੀ


ਹੁਸ਼ਿਆਰਪੁਰ: ਹਰਬੰਸ ਸਿੰਘ ਸੰਘਾ ਮੈਂਬਰ ਸੰਯੁਕਤ ਕਿਸਾਨ ਮੋਰਚਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਪਿੰਡ ਪੁਰਹੀਰਾਂ ਦੇ ਗੁਰਦੁਆਰਾ ਜਾਹਰਾ ਜ਼ਹੂਰ ਵਿਖੇ ਸ਼ੇਰਗੜ੍ਹ ਅਤੇ ਪੁਰਹੀਰਾਂ ਦੇ ਕਿਸਾਨਾਂ ਦਾ ਇਕੱਠ ਹੋਇਆ ਜਿਸ ਵਿੱਚ ਬੁਲਾਰਿਆਂ ਨੇ ਲੈਂਡ ਪੂਲਿੰਗ ਪਾਲਸੀ ਬਾਰੇ ਵਿਸਥਾਰ ਨਾਲ ਦੱਸਿਆ।
ਪੰਜਾਬ ਸਰਕਾਰ ਵੱਲੋਂ ਜਾਰੀ ਪਾਲਿਸੀ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾਣ ਦਾ ਪੂਰਾ ਵਿਰੋਧ ਕੀਤਾ ਜਾਵੇਗਾ ।ਇਸ ਮੀਟਿੰਗ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕਿਸੇ ਵੀ ਹਲਾਤ ਵਿੱਚ ਸਰਕਾਰ ਨੂੰ ਕੋਈ ਜਮੀਨ ਨਹੀਂ ਦਿੱਤੀ ਜਾਵੇਗੀ ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ 30 ਜੁਲਾਈ ਨੂੰ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨ ਟਰੈਕਟਰ ਮਾਰਚ ਕਰਨਗੇ ਅਤੇ 24 ਅਗਸਤ ਨੂੰ ਮੁੱਲਾਂ ਪੁਰ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਣਗੇ ।
ਹੁਸ਼ਿਆਰਪੁਰ ਵਿੱਚ ਟਰੈਕਟਰ ਮਾਰਚ ਦਾ ਰੂਟ ਪੁਰਹੀਰਾਂ ਬਾਈ ਪਾਸ ਤੇ ਇਕੱਠੇ ਹੋ ਕੇ ਗੋਰਮੈਂਟ ਕਾਲਜ ਚੌਕ ਤੋਂ ਪੁਰਾਣੀਆਂ ਕਚਿਹਰੀਆਂ ਅੱਗੇ ਮਿੰਨੀ ਸਕੱਤਰੇਤ ਤੋਂ ਸ਼ੇਰ ਗੜ੍ਹ ਖਤਮ ਹੋਵੇਗਾ। ਪੁਰਹੀਰਾਂ ਬਾਈਪਾਸ ਤੇ ਇਕੱਠੇ ਹੋਣ ਦਾ ਸਮਾਂ 10.30 ਦਾ ਹੋਵੇਗਾ । ਠੀਕ 11.00 ਵਜੇ ਮਾਰਚ ਸ਼ੁਰੂ ਕਰ ਦਿੱਤਾ ਜਾਵੇਗਾ ।




