

ਅੰਮ੍ਰਿਤਸਰ : ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪਾਕਿਸਤਾਨ ਇੰਡੀਆ ਪੀਪਲਜ ਫਾਰਮ ਪੀਸ ਐਂਡ ਡੈਮੋਕ੍ਰੇਟਿਕ ਦੇ ਇੰਚਾਰਜ ਰਮੇਸ਼ ਯਾਦਵ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਪਹੁੰਚੇ।
ਗੁਰਦੀਪ ਪਾਪਕੁਰਾ ਦੀ ਅਗਵਾਈ ਹੇਠ ਆਕਲੈਂਡ ਪਹੁੰਚਣ ਤੇ ਨਵਤੇਜ ਰੰਧਾਵਾ, ਡਾ. ਸੁਮੀਤ ਸ਼ੰਮੀ, ਪਰਮਿੰਦਰ ਪਾਪਾਟੋਏਟੋਏ, ਮੁਖਤਿਆਰ ਸਿੰਘ, ਸੰਨੀ ਸਿੰਘ, ਅਮਰਿੰਦਰ ਸਿੰਘ ਹੁਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗੁਰਦੀਪ ਪਾਪਕੁਰਾ ਦੀ ਅਗਵਾਈ ਵਿਚ ਉਹਨਾਂ ਦੇ ਪਹੁੰਚਣ ਤੇ ਇੱਕ ਮਿਲਣੀ ਰੱਖੀ ਗਈ।

ਜਿਸ ਵਿਚ ਆਕਲੈਂਡ ਦੀਆਂ ਹੋਰ ਸਖਸ਼ੀਅਤਾਂ ਵੀ ਸ਼ਾਮਿਲ ਹੋਈਆਂ। ਇਸ ਮੌਕੇ ਰਮੇਸ਼ ਯਾਦਵ ਜੀ ਨੇ ਭਾਰਤ ਪਾਕਿਸਤਾਨ ਰਿਸ਼ਤਿਆਂ ਬਾਰੇ, ਦੋਹਾਂ ਦੇਸ਼ਾਂ ਦੇ ਵਪਾਰ ਸੰਬੰਧਾਂ ਬਾਰੇ ਅਤੇ ਇਹਨਾਂ ਦਿਨਾਂ ਵਿਚ ਜੰਗ ਦੇ ਮਾਹੌਲ ਦੌਰਾਨ ਦੋਹਾਂ ਦੇਸ਼ਾਂ ਵਿਚ ਸ਼ਾਂਤੀ ਬਹਾਲ ਕਰਨ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ।
ਯਾਦਵ ਹੁਰਾਂ ਨੇ ਇਹ ਵੀ ਕਿਹਾ ਕਿ ਜੰਗ ਕੀਸੇ ਵੀ ਮਸਲੇ ਦਾ ਹੱਲ ਨਹੀਂ ਬਲਕਿ ਇਸਦਾ ਮਾਨਵਤਾ ਤੇ ਬੁਰਾ ਅਸਰ ਪੈਂਦਾ ਹੈ। ਦੋਹਾਂ ਦੇਸ਼ਾਂ ਦੇ ਨਿਰਦੋਸ਼ ਲੋਕ ਮਾਰੇ ਜਾਣਗੇ। ਦੋਹਾਂ ਨੂੰ ਸਾਂਤੀ ਬਹਾਲੀ ਰਸਤਾ ਅਪਨਾਉਣਾ ਚਾਹੀਦਾ ਹੈ ਤਾਂ ਕਿ ਦੱਖਣੀ ਅਤੇ ਸੈਟਰਲ ਏਸ਼ੀਆਂ ਵਿੱਚ ਤਨਾਅ ਘਟੇ ਤੇ ਦੋਵੇਂ ਦੇਸ਼ ਤਰੱਕੀ ਦਾ ਰਸਤਾ ਅਪਨਾਉਣ। ਅਖੀਰ ਵਿਚ ਗੁਰਦੀਪ ਪਾਪਕੁਰਾ ਵੱਲੋਂ ਸਾਰੇ ਮਹਿਮਾਂਨਾਂ ਦਾ ਧੰਨਵਾਦ ਕੀਤਾ।




