ਜੇਕਰ ਸਰੀਰ ਨੂੰ ਰੱਖਣਾ ਹੈ ਨਿਰੋਗ ਤਾਂ ਆਓ ਕਰੀਏ ਯੋਗ: ਸੰਜੀਵ ਅਰੋੜਾ
ਹੁਸ਼ਿਆਰਪੁਰ 20 ਜੂਨ : ਅਰੋੜਾ ਮਹਾਂਸਭਾ ਯੋਗ ਦਿਵਸ ਸ਼ਹੀਦ ਉਧਮ ਸਿੰਘ ਪਾਰਕ, ਮਾਡਲ ਟਾਊਨ ਵਿਖੇ ਮਨਾਏਗੀ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰੋੜਾ ਮਹਾਂਸਭਾ ਦੇ ਸਕੱਤਰ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਦੱਸਿਆ ਕਿ ਸਰਸਵਤੀ ਦੇਵੀ ਮੈਮੋਰੀਅਲ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸੇਵਰੇ ਅਰੋੜਾ ਮਹਾਂਸਭਾ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਮਿਲ ਕੇ ਯੋਗ ਕਰਕੇ ਯੋਗ ਦਿਵਸ ਮਨਾ ਕੇ ਲੋਕਾਂ ਨੂੰ ਤੰਦਰੁਸਤ ਰਹਿਣ ਦੇ ਲਈ ਯੋਗ ਕਰਨ ਦੇ ਲਈ ਪ੍ਰੇਰਿਤ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਵਿਅਕਤੀ ਐਨਾ ਰੁਝ ਗਿਆ ਹੈ ਕਿ ਉਸ ਨੂੰ ਆਪਣੇ ਸਰੀਰ ਦਾ ਵੀ ਧਿਆਨ ਨਹੀ ਰਿਹਾ, ਇਥੋਂ ਤਕ ਕਿ ਉਸ ਦਾ ਖਾਣਾ-ਪੀਣਾ ਵੀ ਪੂਰੀ ਤਰ੍ਹਾਂ ਵਿਗੜ ਚੁੱਕਿਆ ਹੈ।ਇਸ ਤਰ੍ਹਾਂ ਉਹ ਆਪਣੇ ਸਰੀਰ ਦਾ ਨਾਂ ਤਾਂ ਧਿਆਨ ਰੱਖ ਪਾਉਂਦਾ ਹੈ ਨਾ ਹੀ ਉਹ ਇਸ ਬਾਰੇ ਸੋਚਣਾ ਚਾਹੁੰਦਾ ਹੈ ਜਿਸ ਕਾਰਨ ਜ਼ਿਆਦਾਤਰ ਲੋਕ ਕਿਸੀ ਨਾ ਕਿਸੀ ਬਿਮਾਰੀ ਦੀ ਚਪੇਟ ਵਿੱਚ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੋਗ ਦੇ ਸਾਧਨਾ ਦੁਆਰਾ ਸਰੀਰ ਨੂੰ ਨਿਰੋਗ ਰੱਖਿਆ ਜਾ ਸਕਦਾ ਹੈ।
ਇਸ ਲਈ ਪੂਰਾ ਵਿਸ਼ਵ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦਾ ਹੈ। ਸਾਡਾ ਸਾਰਿਆਂ ਦਾ ਕਰਤੱਵ ਬਣਦਾ ਹੈ ਕਿ ਅਸੀਂ ਨਾ ਕੇਵਲ ਖੁਦ ਯੋਗ ਕਰੀਏ ਬਲਕਿ ਦੂਜਿਆਂ ਨੂੰ ਵੀ ਯੋਗ ਕਰਨ ਦੇ ਲਈ ਪ੍ਰੇਰਿਤ ਕਰੀਏ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਆ ਕੇ ਯੋਗ ਦਿਵਸ ਮਨਾਉਣ ਵਿੱਚ ਸਹਿਯੋਗ ਕਰਨ।