Hoshairpur

ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੀ ਸੋਚ ਨੂੰ ਹੁਣ ਉਨ੍ਹਾਂ ਦੇ ਵਾਰਿਸ ਹੀ ਅੱਗੇ ਵਧਾਉਣਗੇ : ਭੈਣ ਸੰਤੋਸ਼ ਕੁਮਾਰੀ

 ਹੁਸ਼ਿਆਰਪੁਰ 26 ਮਈ ( ਤਰਸੇਮ ਦੀਵਾਨਾ ): ਬਾਬਾ ਸਾਹਿਬ ਅੰਬੇਡਕਰ ਸਪੋਰਟਸ ਕਲੱਬ ਬਸੀ ਵਾਹਿਦ ਵੱਲੋਂ ਗਲੋਬਲ ਰਿਪਬਲਿਕਨ ਪਾਰਟੀ ਦੇ ਮੁਖੀ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਬਾਬਾ ਸਾਹਿਬ ਅੰਬੇਡਕਰ ਜੀ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਗਈ| ਇਸ ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਬਾਬਾ ਸਾਹਿਬ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਦਾ ਜ਼ੋਰਦਾਰ ਸਮਰਥਨ ਤੇ  ਕਰਦਿਆਂ ਉਨ੍ਹਾਂ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ |

ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਧਾਨ ਸੰਤੋਸ਼ ਕੁਮਾਰੀ, ਤਰਸੇਮ ਦੀਵਾਨਾ ,ਰੀਤਿਕਾ ਅੰਬੇਡਕਰ, ਗਾਇਕਾ ਚੰਦਰਕਲਾ ਸਿੰਘ ਮੁੰਬਈ ਨੇ ਵਿਸ਼ੇਸ਼ ਸ਼ਿਰਕਤ ਕੀਤੀ |  ਆਪਣੇ ਸੰਬੋਧਨ ਵਿੱਚ ਗਲੋਬਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਕਿਹਾ ਕਿ ਉਨ੍ਹਾਂ ਦਾ ਚੋਣ ਲੜਨ ਦਾ ਇੱਕ ਨੁਕਾਤੀ ਪ੍ਰੋਗਰਾਮ ਕੇਵਲ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਸਮਾਜਿਕ ਅਤੇ ਆਰਥਿਕ ਬਰਾਬਰੀ ਵਾਲੇ ਭਾਰਤ ਦੀ ਸਿਰਜਣਾ ਕਰਨਾ ਹੀ ਹੈ|

ਹੁਸ਼ਿਆਰਪੁਰ ਹਲਕੇ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਨੇ ਚੋਣ ਲੜੀ ਅਤੇ ਹੁਣ ਉਨ੍ਹਾਂ ਦੀ ਰਿਵਾਇਤ ਨੂੰ ਹੀ ਅੱਗੇ ਵਧਾ ਰਹੇ ਹਾਂ | ਪੰਜਾਬ ਪ੍ਰਧਾਨ ਸੰਤੋਸ਼ ਕੁਮਾਰੀ ਨੇ ਕਿਹਾ ਕਿ ਬਾਬਾ ਸਾਹਿਬ ਦੀ ਸੋਚ ਨੂੰ ਹੁਣ ਉਨ੍ਹਾਂ ਦੇ ਵਾਰਿਸ ਹੀ ਅੱਗੇ ਵਧਾਉਣਗੇ ਕਿਉਂਕਿ ਹੁਣ “ਬਾਬਾ ਸਾਹਿਬ ਕੇ ਸਨਮਾਨ ਮੇਂ ਖੁਦ ਭੀਮ ਰਾਓ ਮੈਦਾਨ ਮੇਂ” ਆ ਚੁੱਕੇ ਹਨ | ਇਸ ਮੌਕੇ ਬਾਬਾ ਸਾਹਿਬ ਅੰਬੇਡਕਰ ਜੀ ਸਪੋਰਟਸ ਕਲੱਬ ਬਸੀ ਵਾਹਿਦ ਵੱਲੋਂ ਇਸ ਵਾਰ ਲੋਕ ਸਭਾ ਚੋਣ ਲਈ ਗਲੋਬਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਡਕਰ ਦਾ ਸਮ੍ਰਥਨ ਕਰਨ ਦਾ ਐਲਾਨ ਕੀਤਾ ਗਿਆ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਸਾਹਿਬ ਅੰਬੇਡਕਰ ਸਪੋਰਟਸ ਕਲੱਬ ਬਸੀ ਵਾਹਿਦ ਦੇ ਮੈਂਬਰ ਅਨਿਲ ਕੁਮਾਰ ਬੰਟੀ,ਅਮਰੀਕ ਸਿੰਘ ਰਾਜੂ,ਸੰਦੀਪ ਸਿੰਘ,ਹਰਜਿੰਦਰ ਸਿੰਘ,ਰਾਕੇਸ਼ ਕੁਮਾਰ ਰਵਿੰਦਾ,ਸੰਦੀਪ ਸਿੰਘ ਦੀਪੂ,ਸਤੀਸ਼ ਕੁਮਾਰ ਨਵਜੋਤ,ਗੁਰਪ੍ਰੀਤ ਰਾਜੂ,ਲਵਪ੍ਰੀਤ ਸਿੰਘ,ਕੁਲਵਿੰਦਰ ਸਿੰਘ,ਅਭਿਸ਼ੇਕ,ਮਨਪ੍ਰੀਤ,ਅਜੇ ਕੁਮਾਰ,ਮੁਨੀਸ਼ ਕੁਮਾਰ,ਹਰਕਮਲ ਦਾਸ,ਰਾਮ ਲਾਲ,ਸਰਬਜੀਤ ਦਾਸ,ਜਰਨੈਲ ਸਿੰਘ,ਹੈਰੀ,ਹਨੀ,ਮਿੰਟੂ ਕੁੱਲੀਆ,ਰਾਹੁਲ,ਅਮਰਜੋਤ,ਦਇਆ ਸਾਗਰ,ਸਰਬਜੀਤ ਸਿੰਘ,ਜਸਵੀਰ ਸਿੰਘ ਗ੍ਰਾਮ ਪੰਚਾਇਤ ਆਸ਼ਾ ਰਾਣੀ, ਦਿਲਬਾਗ ਸਿੰਘ, ਕੁਲਦੀਪ ਸਿੰਘ, ਲੰਬੜਦਾਰ ਸੁਰਿੰਦਰਪਾਲ ਆਦਿ ਮੋਜਿਦ ਸਨ |

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page