Hoshairpurਕ੍ਰਾਈਮ

ਪੁਲਿਸ ਵਲੋਂ ਪਿੰਡ ਮੇਵਾ ਮਿਆਣੀ ਵਿੱਚ ਜੋਧ ਸਿੰਘ ਦਾ ਅੰਨਾ ਕਤਲ ਕਰਨ ਵਾਲੇ 02 ਦੋਸ਼ੀ 24 ਘੰਟੇ ਵਿੱਚ ਕਾਬੂ

ਹੁਸ਼ਿਆਰਪੁਰ: ਸੁਰੇਂਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ
ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਫ.ਫ.ਸ਼ ਪੁਲਿਸ ਕਪਤਾਨ ਤਫਤੀਸ਼
ਹੁਸ਼ਿਆਰਪੁਰ, ਸ਼ਿਵਦਰਸ਼ਨ ਸਿੰਘ ਸੰਧੂ ਫ.ਫ.ਸ਼ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਜਗਦੀਸ਼
ਰਾਜ ਅਤੱਰੀ ਫ.ਫ.ਸ਼ ਉੱਪ ਪੁਲਿਸ ਕਪਤਾਨ ਦਸੂਹਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਗੁਰਪ੍ਰੀਤ ਇੰਚਾਰਜ਼
ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਸਬ ਇੰਸਪੈਕਟਰ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੇ
ਅਧੀਨ ਵਿਸ਼ੇਸ਼ ਟੀਮ ਵੱਲੋਂ ਪਿੰਡ ਮੇਵਾ ਮਿਆਣੀ ਦੇ ਦਰਿਆ ਦੇ ਨਾਲ ਲੱਗਦੇ ਜੰਗਲ ਵਿੱਚ ਜੋਧ ਸਿੰਘ ਪੁੱਤਰ ਅਛਰ
ਸਿੰਘ ਦੇ ਕੀਤੇ ਗਏ ਬਲਾਇੰਡ ਕਤਲ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ
ਮਿਤੀ 05.05.2024 ਨੂੰ ਥਾਣਾ ਦਸੂਹਾ ਵਿੱਚ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਮੇਵਾ ਮਿਆਣੀ(ਮੁਨਿਆਦੀਆਂ) ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਜੰਗਲ ਵਿੱਚ ਜੋਧ ਸਿੰਘ ਪੁੱਤਰ ਅਛਰ ਸਿੰਘ ਦਾ ਨਾ ਮਾਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ। ਜਿਸਤੇ ਪੁਲਿਸ ਪਾਰਟੀ ਮੌਕੇ ਪਰ ਪੁੱਜੀ ਤੇ ਮੁਦੱਈ ਮੁਕੱਦਮਾ ਪਰਮਜੀਤ ਸਿੰਘ ਪੁੱਤਰ ਵਿਰਸਾ ਸਿੰਘ
ਵਾਸੀ ਟਾਂਡਾ ਜਿਲਾ ਹੁਸ਼ਿਆਰਪੁਰ ਦੇ ਬਿਆਨ ਪਰ ਨਾ ਮਾਲੂਮ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 103 ਮਿਤੀ
05.05.2024 ਅ/ਧ 302,34 ਭ:ਦ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਜਿਸਤੇ
ਸਰਬਜੀਤ ਸਿੰਘ ਫ.ਫ.ਸ਼ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ੳਪਰੋਕਤ ਸਪੈਸ਼ਲ਼ ਟੀਮ ਦਾ ਗਠਨ
ਕੀਤਾ ਗਿਆ ਤੇ ੳਪਰੋਕਤ ਟੀਮਾਂ ਨੇ ਟੈਕਨੀਕਲ ਤੇ ਸਾਂਈਟਫਿਕ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ। ਜਿਸਤੇ ੳਪਰੋਕਤ ਟੀਮ ਨੇ
ਜਾਂਚ ਦੌਰਾਨ ਕਤਲ ਕਰਨ ਵਾਲੇ 02 ਦੋਸ਼ੀ ਗੁਰਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਅੰਮ੍ਰਿਤਸਰ ਹਾਲ ਵਾਸੀ
ਪਿੰਡ ਮੇਵਾ ਮਿਆਣੀ(ਮੁਨਿਆਦੀਆਂ) ਜਿਲਾ ਹੁਸ਼ਿਆਰਪੁਰ ਅਤੇ ਹਿਮੰਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ
ਪਿੰਡ ਸਮਰਾਏ ਥਾਣਾ ਹਰਗੋਬਿੰਦਪੁਰ ਜਿਲਾ ਗੁਰਦਾਸਪੁਰ ਨੂੰ ਕੱਲ ਮਿਤੀ 06.05.2024 ਨੂੰ ਹਸਬ ਜਾਬਤਾ
ਗ੍ਰਿਫਤਾਰ ਕੀਤਾ।

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜੋਧ ਸਿੰਘ ਉਕਤ ਆਪਣੇ ਭਰਾ ਜੋਗਾ
ਸਿੰਘ ਦੇ ਪਰਿਵਾਰ ਨਾਲ ਘਰ ਵਿੱਚ ਇੱਕਠਾ ਰਹਿੰਦਾ ਸੀ ਤੇ ਉਹਨਾਂ ਦੇ ਘਰ ਵਿੱਚ ਕੁਝ ਸਮੇਂ ਤੋਂ ਪਿੰਡ ਦੇ
ਗ੍ਰੰਥੀ ਸਿੰਘ ਗੁਰਪਾਲ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਬਹੁਤ ਆਉਣਾ ਜਾਣਾ ਸ਼ੁਰੂ ਹੋ ਗਿਆ
ਸੀ ਮ੍ਰਿਤਕ ਜੋਧ ਸਿੰਘ ਉਕਤ ਗ੍ਰੰਥੀ ਸਿੰਘ ਗੁਰਪਾਲ ਸਿੰਘ ਅਤੇ ਉਸਦੇ ਪਰਿਵਾਰਕ ਮੈਬਰਾਂ ਨੂੰ ਘਰ ਵਿੱਚ
ਦਾਖਲ ਹੋਣ ਤੋਂ ਰੋਕਦਾ ਸੀ ਤੇ ਇਸੇ ਕਾਰਨ ਉਹਨਾਂ ਦੀ ਇੱਕ ਦੋ ਵਾਰ ਬਹਿਸ ਬਾਜ਼ੀ ਹੋਈ ਸੀ। ਮਿਤੀ 05.05.2024
ਨੂੰ ਮ੍ਰਿਤਕ ਜੋਧ ਸਿੰਘ ਆਪਣੇ ਖੇਤਾਂ ਤੋਂ ਵਾਪਸ ਘਰ ਨੂੰ ਆ ਰਿਹਾ ਸੀ ਤੇ ਉਸੇ ਰਾਸਤੇ ਰਾਹੀਂ
ਗੁਰਪਾਲ ਸਿੰਘ ਅਤੇ ਹਿਮੰਤ ਸਿੰਘ ਦਰਿਆ ਪਾਰ ਕਰਕੇ ਕੀੜੀ ਅਫਗਾਨਾ ਪਿੰਡ ਨੂੰ ਜਾ ਰਹੇ ਸੀ ਜਿਹਨਾਂ ਦਾ
ਟਾਕਰਾ ਪਿੰਡ ਮੇਵਾ ਮਿਆਦੀ ਦੇ ਦਰਿਆ ਨਾਲਦੇ ਜੰਗਲ ਵਿੱਚ ਹੋਇਆ। ਜਿਥੇ ੳਪਰੋਕਤ ਦੋਸ਼ੀਆਂ ਨੇ ਤੇਜ਼ਧਾਰ
ਹਥਿਆਰਾਂ ਨਾਲ ਹਮਲਾ ਕਰਕੇ ਜੋਧ ਸਿੰਘ ਉਕਤ ਦਾ ਕਤਲ ਕਰ ਦਿੱਤਾ। ਹੁਸ਼ਿਆਰਪੁਰ ਪੁਲਿਸ ਨੇ ਦੋਸ਼ੀਆਂ ਨੂੰ
ਕਾਬੂ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ
ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੋਸ਼ੀਆ ਦੇ ਨਾਮ:-

  1. ਗੁਰਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਅੰਮ੍ਰਿਤਸਰ ਹਾਲ ਵਾਸੀ ਪਿੰਡ ਮੇਵਾ
    ਮਿਆਣੀ(ਮੁਨਿਆਦੀਆਂ) ਜਿਲਾ ਹੁਸ਼ਿਆਰਪੁਰ।
  2. ਹਿਮੰਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਸਮਰਾਏ ਥਾਣਾ ਹਰਗੋਬਿੰਦਪੁਰ ਜਿਲਾ ਗੁਰਦਾਸਪੁਰ।
    ਬਰਾਮਦਗੀ:-
  3. ਕਾਰ ਮਾਰਕਾ ਵਰਨਾ ਨੰਬਰੀ ਫਭ07-ਭੜ-6374
  4. ਵਾਰਦਾਤ ਵਿੱਚ ਵਰਤੀਆਂ ਕ੍ਰਿਪਾਨਾ-02

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page