Hoshairpur

ਗਾਇਕ ਸੋਮ ਨਾਥ ਸੈਣੀ ਦੀ ਰਿਕਾਰਡਿੰਗ ਮੁਕੰਮਲ : ਟੀਮ

ਹੁਸ਼ਿਆਰਪੁਰ 24 ਮਾਰਚ: ਫੋਕ ਬ੍ਰਦਰਜ਼ ਪ੍ਰੋਡੰਕਸ਼ਨ ਦੀ ਟੀਮ ਪਿਛਲੇ ਕਾਫੀ ਸਮੇਂ ਤੋਂ ਨਵੇਂ ਨਵੇਂ ਅਤੇ ਸੁਰੀਲੇ ਕਲਾਕਾਰਾਂ ਨੂੰ ਰਿਕਾਰਡ ਕਰਕੇ ਮਾਰਕੀਟ ਵਿੱਚ  ਲਿਆ ਰਹੀ ਹੈ ਅਤੇ  ਇਸੇ ਲੜੀ ਤਹਿਤ ਫੋਕ ਬ੍ਰਦਰਜ਼ ਪ੍ਰੋਡੰਕਸ਼ਨ  ਦੀ ਸਮੁੱਚੀ ਟੀਮ ਸੁਰੀਲੇ ਗਾਇਕ ਸੋਮ ਨਾਥ ਸੈਣੀ ਦੇ ਦੋ ਧਾਰਮਿਕ ਟਰੈਕ  ਜਲਦੀ ਹੀ ਸਰੋਤਿਆਂ ਦੀ ਝੋਲੀ ਵਿੱਚ ਪਾਉਣ ਜਾ ਰਹੀ ਹੈ ।

ਇਸ ਸਬੰਧੀ ਟੀਮ ਨੇ ਦੱਸਿਆ ਕਿ ਸੋਮ ਨਾਥ ਸੈਣੀ ਦੀ ਰਿਕਾਰਡਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਉਹਨਾਂ ਇਸ ਸਬੰਧੀ ਦੱਸਿਆ ਕਿ ਸੋਮ ਨਾਥ ਸੈਣੀ ਵੱਲੋਂ ਗਾਈਆਂ ਦੋਵੇਂ ਭੇਟਾਂ “ਭੋਲੇ ਨਾਥ” ਅਤੇ “ਮਾਤਾ ਰਾਣੀ ਦੇ ਭਵਨ ਤੋਂ” ਖੁਦ ਸੋਮ ਨਾਥ ਸੈਣੀ ਵੱਲੋਂ ਲਿਖੀਆਂ ਗਈਆਂ ਹਨ ਅਤੇ ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਬਹੁਤ ਹੀ ਗੀਤਾਂ ਅਤੇ ਫਿਲਮਾਂ ਵਿੱਚ ਮਿਊਜ਼ਿਕ ਦੇ ਚੁੱਕੇ ਸੁਨੀਲ ਬਾਵਾ ਨੇ।

ਉਹਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਕ ਬ੍ਰਦਰਜ਼ ਪ੍ਰੋਡਕਸ਼ਨ ਦੀ ਸਮੁੱਚੀ ਟੀਮ ਇਹਨਾਂ ਦੋਵੇ ਭੇਟਾਂ ਦੀ ਸੂਟਿੰਗ ਵਧੀਆ ਵਧੀਆ ਲੋਕੇਸ਼ਨਾਂ ਤੇ ਕਰਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤੀਆ ਜਾਣਗੀਆ । ਟੀਮ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਪ੍ਰੋਡੰਕਸ਼ਨ ਵਲੋ ਮਾਰਕੀਟ ਵਿੱਚ ਭੇਜੀਆ ਭੇਟਾਂ ਅਤੇ ਧਾਰਮਿਕ ਗੀਤਾ ਨੂੰ ਪਹਿਲੇ ਪਿਆਰ ਬਖਸ਼ਿਆ ਹੈ ਇਸੇ ਤਰ੍ਹਾਂ ਇਹਨਾ ਭੇਟਾਂ ਨੂੰ ਵੀ ਪਿਆਰ ਕਰੋਗੇ ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page