Hoshairpurਪੰਜਾਬ

ਪੁਰਾਣੀ ਕਚਿਹਰੀ ਪਾਰਕ ਮਾਮਲਾ, ਸ਼ਹਿਰ ਵਾਸੀ ਭਲਕੇ ਕੱਢਣਗੇ ਮਾਰਚ

ਹੁਸ਼ਿਆਰਪੁਰ,31 ਅਕਤੂਬਰ: ਪੁਰਾਣੀਆਂ ਕਚਿਹਰੀਆਂ ਦੀ ਖਾਲ੍ਹੀ ਹੋਈ ਜਗ੍ਹਾਂ ’ਤੇ ਪਾਰਕ ਬਣਾਉਣ ਤੇ ਇੱਥੇ ਮੌਜੂਦ 100 ਸਾਲ ਤੋਂ ਵੱਧ ਪੁਰਾਣੀਆਂ ਇਮਾਰਤਾਂ ਨੂੰ ਵਿਰਾਸਤ ਵਜ੍ਹੋਂ ਸੰਭਾਲਣ ਦੀ ਮੰਗ ਕਰ ਰਹੇ ਫਿੱਟ ਬਾਈਕਰ ਕਲੱਬ ਵੱਲੋਂ ਇਸ ਸਬੰਧ ਵਿੱਚ ਵੀਰਵਾਰ ਸ਼ਾਮ ਨੂੰ ਪੁਰਾਣੀ ਕਚਿਹਰੀ ਦੇ ਗੇਟ ਤੋਂ ਲੈ ਕੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੱਕ ਪੈਦਲ ਯਾਤਰਾ ਕੱਢੀ ਜਾਵੇਗੀ ਤੇ ਅੰਤ ਵਿੱਚ ਉਹ ਮੰਗ ਪੱਤਰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਸੌਂਪਿਆ ਜਾਵੇਗਾ ਜਿਸ ਉੱਪਰ 23 ਅਕਤੂਬਰ ਨੂੰ ਹਜਾਰਾਂ ਸ਼ਹਿਰ ਵਾਸੀਆਂ ਵੱਲੋਂ ਦਸਤਖਤ ਕੀਤੇ ਗਏ ਸਨ, ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸੱਚਦੇਵਾ ਵੱਲੋਂ ਕਲੱਬ ਮੈਂਬਰਾਂ ਨਾਲ ਕੀਤੀ ਗਈ ਮੀਟਿੰਗ ਉਪਰੰਤ ਦਿੱਤੀ ਗਈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਵੀਰਵਾਰ ਸ਼ਾਮ 5 ਵਜੇ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਤੇ ਸ਼ਹਿਰ ਵਾਸੀ ਕਚਿਹਰੀ ਚੌਂਕ ਵਿੱਚ ਇਕੱਤਰ ਹੋਣਗੇ ਜਿੱਥੋਂ 5.30 ਵਜੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵੱਲ ਮਾਰਚ ਕੱਢਿਆ ਜਾਵੇਗਾ, ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਰਾਹੀਂ ਇਹ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਹੁਸ਼ਿਆਰਪੁਰ ਵਾਸੀਆਂ ਦੇ ਮਨ ਦੀ ਗੱਲ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਸਮੇਂ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੇਹਤ ਸੰਭਾਲ ਸਭ ਤੋਂ ਪਹਿਲਾ ਹੈ ਤੇ ਇਸ ਲਈ ਪਾਰਕ ਵੱਡੀ ਜਰੂਰਤ ਹੈ ਜਿੱਥੇ ਲੋਕ ਸਵੇਰੇ-ਸ਼ਾਮ ਸੈਰ ਕਰ ਸਕਣ ਤੇ ਉਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕੇ ਜਿਹੜੇ ਸੜਕਾਂ ਕਿਨਾਰੇ ਸੈਰ ਕਰਨ ਕਾਰਨ ਵਾਪਰਦੇ ਰਹੇ ਹਨ। ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਤਰਲੋਚਨ ਸਿੰਘ, ਗੁਰਮੇਲ ਸਿੰਘ, ਸੌਰਵ ਸ਼ਰਮਾ ਆਦਿ ਵੀ ਮੌਜੂਦ ਸਨ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page