Hoshairpurਪੋਲੀਟੀਕਲ

ਯੂਥ ਅਕਾਲੀ ਦਲ ਹੁਸ਼ਿਆਰਪੁਰ ਦਿਹਾਤੀ ਦੀ 21 ਮੈਂਬਰੀ ਪਹਿਲੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ

ਹੁਸ਼ਿਆਰਪੁਰ: ਯੂਥ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਹੁਸੈਨਪੁਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਲਖਬੀਰ ਸਿੰਘ ਲੱਖੀ, ਹੁਸ਼ਿਆਰਪੁਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਤਲਵਾੜ, ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੇ ਇੰਚਾਰਜਾਂ ਅਤੇ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਯੂਥ ਅਕਾਲੀ ਦਲ ਹੁਸ਼ਿਆਰਪੁਰ ਦਿਹਾਤੀ ਦੀ ਪਹਿਲੀ 21 ਮੈਂਬਰੀ ਜ਼ਿਲ੍ਹਾ ਜਥੇਬੰਦੀ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਇਸ ਮੌਕੇ ਅਮਰਿੰਦਰ ਸਿੰਘ ਹੁਸੈਨਪੁਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਯੋਗ ਅਗਵਾਈ ਹੇਠ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਅਤੇ ਜਥੇਬੰਦੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਨਵੀਂ ਜਥੇਬੰਦੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ।

ਉਨ੍ਹਾਂ ਵੱਲੋਂ ਐਲਾਨੀ ਗਈ 21 ਮੈਂਬਰੀ ਜਥੇਬੰਦੀ ਵਿੱਚ ਨਿਯੁਕਤੀਆਂ ਹੇਠ ਲਿਖੇ ਅਨੁਸਾਰ ਹਨ:

ਨਵੀਂ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰ

1. ਵਿਸਾਖਾ ਸਿੰਘ ਗੀਗਨੋਵਾਲ – ਸੀਨੀਅਰ ਮੀਤ ਪ੍ਰਧਾਨ

2. ਕਰਨਜੋਤ ਸਿੰਘ ਧਾਮੀ – ਸੀਨੀਅਰ ਮੀਤ ਪ੍ਰਧਾਨ

3. ਯੁਵਰਾਜ ਧੁੱਗਾ – ਜਨਰਲ ਸਕੱਤਰ

4. ਗੁਰਵੀਰ ਸਿੰਘ ਮੰਤਰੀ ਰੂਪੋਵਾਲ – ਮੀਤ ਪ੍ਰਧਾਨ

5. ਟਿੰਮੀ ਹਰਦੋਪੱਟੀ – ਸੀਨੀਅਰ ਮੀਤ ਪ੍ਰਧਾਨ

6. ਕਾਕਾ ਥਿਆੜਾ ਢਕੋਵਾਲ – ਜਨਰਲ ਸਕੱਤਰ

7. ਮਨਜਿੰਦਰ ਸਿੰਘ ਬਾਹਗਾ – ਸੀਨੀਅਰ ਮੀਤ ਪ੍ਰਧਾਨ

8. ਅਰਸ਼ ਬੱਧਣ ਧੁੱਗਾ ਕਲਾਂ – ਸੀਨੀਅਰ ਮੀਤ ਪ੍ਰਧਾਨ

9. ਗੋਲਡੀ ਪੰਨਮਾ – ਜਨਰਲ ਸਕੱਤਰ

10. ਗੁਰਦੀਪ ਸਿੰਘ ਭੂਲਪੁਰ – ਮੀਤ ਪ੍ਰਧਾਨ

11. ਅਮਨ ਗਿੱਲ ਗੜ੍ਹਸ਼ੰਕਰ – ਜਨਰਲ ਸਕੱਤਰ

12. ਭਵਨਦੀਪ ਸਿੰਘ ਖਾਲਸਾ ਸਰਾਈ – ਸੀਨੀਅਰ ਮੀਤ ਪ੍ਰਧਾਨ

13. ਅਮਰਜੀਤ ਸਿੰਘ ਸਕਰਾਲਾ – ਜਨਰਲ ਸਕੱਤਰ

14. ਜਗਦੀਪ ਸਿੰਘ ਜੱਗਾ ਪੰਡੋਰੀ ਮੱਲੀਆਂ – ਮੀਤ ਪ੍ਰਧਾਨ

15. ਅੰਮ੍ਰਿਤ ਚੱਕ ਗੁਜਰਾਂ – ਮੀਤ ਪ੍ਰਧਾਨ

16. ਜਸਦੀਪ ਸਿੰਘ ਰਾਮਦਾਸਪੁਰ – ਸੀਨੀਅਰ ਮੀਤ ਪ੍ਰਧਾਨ

17. ਹਰਮਨ ਬਾਹਦ – ਮੀਤ ਪ੍ਰਧਾਨ

18. ਜੋਤ ਸਿੰਘ ਚੱਬੇਵਾਲ – ਸੀਨੀਅਰ ਮੀਤ ਪ੍ਰਧਾਨ

19. ਜ਼ੋਰਾਵਰ ਸਿੰਘ ਸ਼ੇਖੂਪੁਰ ਕਲਾਂ – ਮੀਤ ਪ੍ਰਧਾਨ

20. ਅਮਨ ਚਗਰ – ਜਨਰਲ ਸਕੱਤਰ

21. ਦੀਪਾ ਪੰਡੋਰੀ ਮੈਲ – ਸਰਕਲ ਪ੍ਰਧਾਨ, ਬੁੱਲੋਵਾਲ

ਇਸ ਮੌਕੇ ਸੰਜੀਵ ਤਲਵਾੜ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਸਰਦਾਰ ਸਤਵਿੰਦਰਪਾਲ ਸਿੰਘ ਢੱਟ,ਐਡਵੋਕੇਟ ਜਮਸ਼ੇਰ ਭਾਰਦਵਾਜ ਪ੍ਰਧਾਨ ਬਰਕੋਸਲ, ਸੰਮਤੀ ਮੈਂਬਰ ਅਮਨਦੀਪ ਸਿੰਘ ਹੁਸੈਨਪੁਰ, ਬੁਲਾਰਾ ਯੂਥ ਅਕਾਲੀ ਦਲ ਪੰਜਾਬ, ਕਰਨ ਧੁੱਗਾ ਜਨਰਲ ਸਕੱਤਰ, ਮਨਪ੍ਰੀਤ ਸਿੰਘ, ਲੱਕੀ ਧੁੱਗਾ ਹਲਕਾ ਯੂਥ ਪ੍ਰਧਾਨ ਹੁਸ਼ਿਆਰਪੁਰ, ਜਸ਼ਨ ਗੁਰਈਆਂ SOI ਜ਼ਿਲ੍ਹਾ ਪ੍ਰਧਾਨ ਅਤੇ ਅੰਮ੍ਰਿਤ ਸੈਨਪੁਰ ਸਮੇਤ ਹੋਰ ਆਗੂ ਹਾਜ਼ਰ ਸਨ।

ਅੰਤ ਵਿੱਚ ਅਮਰਿੰਦਰ ਸਿੰਘ ਹੁਸੈਨਪੁਰ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਸਮੂਹ ਨੌਜਵਾਨ ਆਗੂ ਪਾਰਟੀ ਦੀ ਮਜ਼ਬੂਤੀ, ਨੌਜਵਾਨਾਂ ਦੇ ਹੱਕਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।

Related Articles

Leave a Reply

Your email address will not be published. Required fields are marked *

Back to top button

You cannot copy content of this page