ਮਾਰੂਤੀ ਸਾਜੂਕੀ 12 ਵਾਰ ਰਹਿ ਚੁੱਕੇ ਰਾਇਲ ਪਲੈਟੀਨਮ ਡੀਲਰ ਹੁਸ਼ਿਆਰਪੁਰ ਆਟੋਮੋਬਾਇਲਸ ਦੇ ਸਿੰਗੜੀਵਾਲਾ ਸਥਿਤ ਸ਼ੋਰੂਮ ਵਿਖੇ ਨਵੀ ਬਰੀਜ਼ਾ ਕਾਰ ਦੀ ਲਾਚਿੰਗ


ਹੁਸ਼ਿਆਰਪੁਰ 27 ਜੁਲਾਈ ( ਹਰਪਾਲ ਲਾਡਾ ): ਮਾਰੂਤੀ ਸਾਜੂਕੀ ਦੇ ਨੰਬਰ 12 ਵਾਰ ਰਹਿ ਚੁੱਕੇ ਰਾਇਲ ਪਲੈਟੀਨਮ ਡੀਲਰ ਹੁਸ਼ਿਆਰਪੁਰ ਆਟੋਮੋਬਾਇਲਸ ਦੇ ਸਿੰਗੜੀਵਾਲਾ ਸਥਿਤ ਸ਼ੋਰੂਮ ਵਿਖੇ ਨਵੀ ਬਰੀਜ਼ਾ ਕਾਰ ਦੀ ਲਾਚਿੰਗ ਸ਼ਹਿਰ ਦੇ ਉੱਘੇ ਵਿਅਕਤੀਆ ਦੀ ਹਾਜ਼ਰੀ ਵਿਚ ਕੀਤੀ ਗਈ। ਜਿਸ ਵਿਚ ਘੁੰਢ ਚੁੱਕਣ ਦੀ ਰਸਮ ਸ਼੍ਰੀਮਤੀ ਗੁਰਮੀਤ ਕੌਰ ਜੀ ਨੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਪਰਦਾ ਉਠਾ ਕੇ ਕੀਤੀ।
ਨਵੀ ਬਰੀਜ਼ਾ ਵਿਚ ਕੇ -15 ਸੀਰੀਜ਼ ਦਾ ਸੀ ਇੰਜਣ, 6 ਗੇਅਰ ਸਪੀਡ, ਟਰਬੋ ਬੂਸਟਰ ਜੈਟ ਇੰਜਣ, ਅੰਡਰ ਬੌਡੀ ਸੀ.ਅੇਨ.ਜੀ. ਟੈਂਕ, ਹੋਰ ਜਿਆਦਾ ਪਾਵਰ ਫੁੱਲ ਤੇ ਰੀਫਾਇਨ ਇੰਜਣ, ਬਲਾਇੰਡ ਸਪੋਟ ਵਾਰਨਿੰਗ, ਸੇਫ ਐਗਜਿਟ ਵਾਰਨਿੰਗ, ਫਰੰਟ ਪਾਰਕਿੰਗ ਸੈਂਸਰ, ਐਮਰਜੈਂਸੀ ਸਟੌਪ ਸਿੰਗਨਲ ਜਿਸ ਵਿਚ ਟਰਬੋ ਚਾਰਜਿੰਗ ਇੰਜਣ ਵਿਚ 1.0 ਅਤੇ 1.5 ਹਾਈਬਰਿੱਡ ਇੰਜਣ ਦਿੱਤਾ ਗਿਆ ਹੈ। ਜਿਹੜਾ ਕਿ ਗ੍ਰਾਹਕਾ ਦੀ ਭਾਰੀ ਮੰਗ ਤੇ ਮਾਰੂਤੀ ਸਾਜੂਕੀ ਨੇ ਨਵੇ ਆਧੁਨਿਕ ਫੀਚਰਸ ਅਤੇ ਵਿਸ਼ੇਸਤਾਵਾਂ ਸਹਿਤ ਮਾਰਕੀਟ ਵਿਚ ਉਤਾਰੀ ਗਈ ਹੈ।

ਨਵੀ ਬਰੀਜਾ ਪਾਵਰ ਦੇ ਨਾਲ ਨਾਲ ਪਟਰੌਲ ਵਿਚ 21 kmpl ਅਤੇ ਸੀ. ਐਨ. ਜੀ ਵਿਚ 27 Kmpl ਕਿੱਲੋ ਦੀ ਸਾਨਦਾਰ ਐਵਰੇਜ ਦਿੰਦੀ ਹੈ। ਨਵੀ ਬਰੇਜਾ ਛੇ (6) ਅਕਰਸ਼ਕ ਰੰਗਾ ਵਿਚ ਉਪਲੱਬਧ ਹੈ। ਅੱਜ ਇਸ ਦੀ ਲਾਚਿੰਗ ਮੌਕੇ ਹੁਸ਼ਿਆਰਪੁਰ ਆਟੋਮੋਬਾਇਲਸ ਦੇ ਸੇਲਸ ਜੀ. ਐਮ. ਧਰਮਿੰਦਰ ਜੀ ਨੇ ਨਵੀ ਬਰੀਜਾ ਦੀਆ ਵਿਸ਼ੇਸਤਾਵਾਂ ਦੱਸੀਆਂ ਹੋਏ ਕਿਹਾ ਕਿ ਇਹ ਕਾਰ ਦੀ 7.40 ਲੱਖ ਰੁਪਏ ਤੋ ਲੈ ਕੇ 12.50 ਲੱਖ ਰੁਪਏ ਦੀ ਕੀਮਤ ਹੈ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਹੁਸ਼ਿਆਪੁਰ ਆਟੋਮੋਬਾਇਲਸ ਦੇ ਮੈਨੇਜ਼ਮੈਂਟ ਸਟਾਫ ਸ਼੍ਰੀ ਅਖਲੇਸ਼ ਸੂਦ ਸੀ.ਓ.ਓ, ਵਿਸ਼ਾਲ ਰਾਏ ਦੀਵਾਨ, ਮਨੀਸ਼ ਭਾਰਗਵ ਅਤੇ ਕੰਪਨੀ ਦੇ ਸਮੂਹ ਸਟਾਫ ਮੈਬਰ ਮੌਜੂਦ ਸਨ।



