Hoshairpur

ਸ਼ਾਮਚੁਰਾਸੀ ਦੇ 9 ਵਾਰਡਾਂ ’ਚੋਂ 6 ’ਚ ਆਮ ਆਦਮੀ ਪਾਰਟੀ, 2 ’ਚ ਕਾਂਗਰਸ ਪਾਰਟੀ ਅਤੇ ਇਕ ਆਜ਼ਾਦ ਉਮੀਦਵਾਰ ਜੇਤੂ

ਸ਼ਾਮਚੁਰਾਸੀ , 13 ਜੂਨ : ਸਥਾਨਕ ਨਗਰ ਕੌਂਸਲ ਲਈ ਅੱਜ ਪਈਆਂ ਵੋਟਾਂ ਦੀ ਹੋਈ ਗਿਣਤੀ ਵਿਚ ਕੁੱਲ 9 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 6 ਵਾਰਡਾਂ ਵਿਚ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰਾਂ ਨੇ 2 ਵਾਰਡਾਂ ਵਿਚ ਅਤੇ ਇਕ ਵਾਰਡ ਵਿਚ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ।

ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮਚੁਰਾਸੀ ਦੇ ਵਾਰਡ ਨੰ: 1, 2, 3,4, 7 ਅਤੇ 8 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਹਰਭਜਨ ਕੌਰ ਨੇ 146 ਵੋਟਾਂ, ਮਿੰਡੋ ਨੇ 120 ਵੋਟਾਂ, ਰਵਿੰਦਰ ਕੁਮਾਰ ਨੇ 134 ਵੋਟਾ, ਕੁਲਵਿੰਦਰ ਕੌਰ ਨੇ 196 ਵੋਟਾਂ, ਹਰਮੇਸ਼ ਕੁਮਾਰ ਨੇ 158 ਵੋਟਾਂ ਅਤੇ ਪੂਜਾ ਰਾਣੀ ਨੇ 130 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ।

ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 5 ਅਤੇ 6 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਹੀਰਾ ਲਾਲ ਨੇ 93 ਵੋਟਾਂ ਅਤੇ ਦਲਜਿੰਦਰ ਸੋਹਲ ਨੇ 131 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।

ਵਾਰਡ ਨੰ: 9 ਵਿਚ ਆਜ਼ਾਦ ਉਮੀਦਵਾਰ ਸੁਨੀਤਾ ਨੇ 141 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button

You cannot copy content of this page