Hoshairpur

ਜ਼ਿਲ੍ਹੇ ਵਿੱਚ ‘ਈਟ ਰਾਈਟ’ ਅਭਿਆਨ ਅਤੇ ਫੂਡ ਬਿਜ਼ਨਸ ਦੀ ਲਾਇਸੈਂਸਿੰਗ/ਰਜਿਸਟ੍ਰੇਸ਼ਨ ਸੰਬੰਧੀ ਜਾਗਰੂਕਤਾ ਡਰਾਈਵ, ਚਿੰਤਪੁਰਨੀ ਰੋਡ ‘ਤੇ ਜੂਸ ਅਤੇ ਗੋਲਗੱਪੇ ਵੇਂਡਰਾਂ ਦੀ ਜਾਂਚ

ਹੁਸ਼ਿਆਰਪੁਰ: ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀਮਤੀ ਕਮਲਪ੍ਰੀਤ ਕੌਰ ਬਰਾੜ (IAS) ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ (IAS) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਹੇਠ, ਡਾ. ਜਤਿੰਦਰ ਭਾਟੀਆ ਡਿਜਿਗਨੇਟਡ ਅਫ਼ਸਰ-ਕਮ-ਜਿਲਾ ਸਿਹਤ ਅਫ਼ਸਰ ਹੁਸ਼ਿਆਰਪੁਰ ਦੀ ਦੇਖ-ਰੇਖ ਵਿੱਚ ਫੂਡ ਸੇਫਟੀ ਟੀਮ ਵੱਲੋਂ ਬੀਤੇ ਦਿਨ ਜ਼ਿਲ੍ਹੇ ਵਿੱਚ ‘ਈਟ ਰਾਈਟ’ ਅਭਿਆਨ ਤਹਿਤ ਵਿਸ਼ੇਸ਼ ਜਾਗਰੂਕਤਾ ਡਰਾਈਵ ਚਲਾਈ ਗਈ।

ਇਸ ਡਰਾਈਵ ਦੌਰਾਨ ਫੂਡ ਬਿਜ਼ਨਸ ਓਪਰੇਟਰਾਂ (FBOs) ਨੂੰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ (Eat Right Habits) ਅਪਣਾਉਣ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਧੀਨ ਲਾਇਸੈਂਸਿੰਗ/ਰਜਿਸਟ੍ਰੇਸ਼ਨ ਕਰਵਾਉਣ ਲਈ ਜਾਗਰੂਕ ਕੀਤਾ ਗਿਆ। ਟੀਮ ਵੱਲੋਂ FBOs ਨੂੰ ਸਫ਼ਾਈ ਮਾਪਦੰਡਾਂ ਦੀ ਪਾਲਣਾ ਕਰਨ, ਸੁਰੱਖਿਅਤ ਖਾਦ ਪਦਾਰਥਾਂ ਦੀ ਤਿਆਰੀ ਅਤੇ ਸਟੋਰੇਜ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ, ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਚਿੰਤਪੁਰਨੀ ਰੋਡ ‘ਤੇ ਸਥਿਤ ਜੂਸ ਵੇਂਡਰਾਂ, ਗੋਲਗੱਪੇ ਵੇਂਡਰਾਂ ਅਤੇ ਹੋਰ ਸਟ੍ਰੀਟ ਫੂਡ ਵੇਂਡਰਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਜਾਂਚ ਦੌਰਾਨ ਵੇਂਡਰਾਂ ਨੂੰ ਸਫ਼ਾਈ ਬਣਾਈ ਰੱਖਣ, ਸਾਫ਼ ਪਾਣੀ ਦੀ ਵਰਤੋਂ ਕਰਨ ਅਤੇ ਖਾਦ ਪਦਾਰਥਾਂ ਨੂੰ ਢੱਕ ਕੇ ਰੱਖਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਡਾ. ਜਤਿੰਦਰ ਭਾਟੀਆ ਵੱਲੋਂ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਕਾਰੋਬਾਰ ਲਈ ਲਾਜ਼ਮੀ ਲਾਇਸੈਂਸ/ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਧੀਨ ਨਿਰਧਾਰਤ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਸਿਰਫ਼ ਸਾਫ਼-ਸੁਥਰੇ ਅਤੇ ਲਾਇਸੈਂਸ ਪ੍ਰਾਪਤ ਫੂਡ ਸਥਾਨਾਂ ਤੋਂ ਹੀ ਖਾਦ ਪਦਾਰਥ ਖਰੀਦਣ ਅਤੇ ਜੇਕਰ ਕਿਸੇ ਵੀ ਖਾਧ ਪਦਾਰਥ ਦੀ ਗੁਣਵੱਤਾ ਬਾਰੇ ਕੋਈ ਸ਼ੱਕ ਹੋਵੇ, ਤਾਂ ਇਸ ਸੰਬੰਧੀ ਜਾਣਕਾਰੀ ਤੁਰੰਤ ਸਿਹਤ ਵਿਭਾਗ ਜਾਂ ਫੂਡ ਸੇਫਟੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button

You cannot copy content of this page