ਕਿਸੇ ਸਮੇਂ ਵੀ ਪੰਜਾਬ ਨੂੰ ਦਿਵਾਲੀਆ ਘੋਸ਼ਿਤ ਕੀਤਾ ਜਾ ਸਕਦਾ ਹੈ : ਐਨ ਕੇ ਸ਼ਰਮਾ


ਹੁਸ਼ਿਆਰਪੁਰ ( ਹਰਪਾਲ ਲਾਡਾ ): ਸ਼੍ਰੋਮਣੀ ਅਕਾਲੀ ਦਲ ਦੇ ਉਦਯੋਗ ਅੱਤੇ ਵਪਾਰ ਵਿੰਗ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿਚ ਪੰਜਾਬ ਉਦਯੋਗ ਅੱਤੇ ਵਪਾਰ ਵਿੰਗ ਦੇ ਪ੍ਰਧਾਨ ਐਨ ਕੇ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਉਚੇਚੇ ਤੌਰ ’ਤੇ ਹਾਜਰ ਹੋਏ। ਇਸ ਮੀਟਿੰਗ ਵਿਚ ਜਿਲ੍ਹੈ ਦੇ ਕੁੱਝ ਉੱਚ ਕੋਟੀ ਦੇ ਵਪਾਰੀਆਂ ਨੇ ਵੀ ਹਿੱਸਾ ਲਿਆ ਅਤੇ ਅਕਾਲੀ ਦਲ ਦੀ ਅਗਲੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਰਾਜ ਮਤਰੀ ਅਤੇ ਸੂਬਾ ਪ੍ਰਧਾਨ ਐਨ ਕੇ ਸ਼ਰਮਾ ਨੇ ਕਿਹਾ ਕਿ ਜਿਹੜੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾ ਕੇ ਆਪ ਪਾਰਟੀ ਸੱਤਾ ਵਿਚ ਆਈ ਸੀ ਉਨ੍ਹਾਂ ਗੱਲਾਂ ’ਤੇ ਅਮਲ ਤਾਂ ਕੀ ਕਰਨਾ ਸੀ ਬਲਕਿ ਸੂਬੇ ਦੀ ਵਿੱਤੀ, ਸਮਾਜਿਕ ਅਤੇ ਰਾਜਨੀਤਿਕ ਹਾਲਤ ਵੀ ਅਸਥਿਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿਚ ਬੇਜੁਰਗਾਰੀ, ਕਤਲੋਗਾਰਤ, ਲੁੱਟਾਂ ਖ਼ੋਹਾਂ ਅਤੇ ਗੈਂਗਸਟਰਵਾਦ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਵਿਚ ਕੁੱਝ ਕਰਜਾ ਚੜ੍ਹਿਆ ਵੀ ਸੀ ਤਾਂ ਸੂਬੇ ਵਿਚ ਆਮਦਨ ਪ੍ਰਤੀਸ਼ਤੱਤਾ ਵਿਚ ਵੀ ਵਾਧਾ ਹੋਇਆ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਜੋ ਵੀ ਵਿਕਾਸ ਦੇ ਕੰਮ ਹੋਏ ਹਨ ਉਹ ਅਕਾਲੀ ਦਲ ਦੀ ਸਰਕਾਰ ਵਿਚ ਹੋਏ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਨੂੰ ਇੰਨ੍ਹਾਂ ਵੱਡਾ ਕਰਜਈ ਕਰ ਦਿੱਤਾ ਹੈ ਜਿਸ ਨਾਲ ਸੂਬੇ ਨੂੰ ਕਿਸੇ ਸਮੇਂ ਵੀ ਦਿਵਾਲੀਆ ਘੋਸ਼ਿਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਸਪਸਤਟ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਲਗਾਤਾਰ ਪੰਜਾਬ ਵਿਚ ਖ਼ੁੱਸੇ ਵੋਟ ਬੈਂਕ ਨੂੰ ਮੁੜ ਆਪਣੇ ਨਾਲ ਜੋੜਨ ਲਈ ਮਿਹਨਤ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵੀ ਨਿੱਕਲਣੇ ਸ਼ੁਰੂ ਹੋ ਗਏ ਹਨ। ਪਾਰਟੀ ਨੂੰ ਛੱਡ ਕੇ ਜਾਣ ਵਾਲੇ ਨਾ ਸਿਰਫ਼ ਆਗੂ ਬਲਕਿ ਵੋਟਰ ਵੀ ਮੁੜ ਅਕਾਲੀ ਦਲ ਵਿਚ ਆਏ ਹਨ ਜਿਸ ਦੇ ਨਤੀਜੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਨਿੱਕਲਣੇ ਯਕੀਨੀ ਹੋ ਗਏ ਹਨ।
ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ, ਲਖਵਿੰਦਰ ਸਿੰਘ ਲੱਖੀ ਸਰਦਾਰ ਸੋਹਨ ਸਿੰਘ ਠੰਡਲ ਇਕਬਾਲ ਸਿੰਘ ਗੋਪੀ, ਸੰਤੋਖ ਔਜਲਾ ਭੁਪਿੰਦਰ ਸਿੰਘ ਮਹਿੰਦੀਪੁਰ ਗੋਪਾਲ ਸ਼ਰਮਾ ਜਨਰਲ ਸਕੱਤਰ, ਅਸ਼ੋਕ ਮੱਕੜ, ਹਰਜੀਤ ਸਿੰਘ, ਜਸਪਾਲ ਸਿੰਘ ਬਿੱਟੂ ਚੱਠਾ, ਚਰਨਦੀਪ ਸਿੰਘ ਚੰਨੀ, ਕੁਲਜੀਤ ਸਿੰਘ ਲੱਕੀ, ਦਿਲਾਵਰ ਸਿੰਘ ਬਲਾਚੌਰ, ਕਰਨ ਕੌਰਾ, ਗੁਰਕਿਰਪਾਲ ਸੰਧੂ, ਇਕਬਾਲ ਸਿੰਘ, ਅਮ੍ਰਿਤਪਾਲ ਸਿੰਘ, ਅਸ਼ੋਕ ਮਲਹੋਤਰਾ, ਅਜੇ ਕੁਮਾਰ, ਹਰਜੀਤ ਸਿੰਘ ਪੰਨੂੰ, ਸੁਮੇਰ ਸੀਤਾ, ਪਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਪਾਰ ਅਤੇ ਟਰੇਡ ਵਿੰਗ ਨਾਲ ਸਬੰਧਤ ਆਗੂ ਹਾਜ਼ਰ ਸਨ।




