ਮਨੋਰੰਜਨHoshairpurਪੰਜਾਬ

ਸ਼ਹੀਦ ਮੁਖਤਿਆਰ ਸਿੰਘ ਸਪੋਰਟਸ ਕਲੱਬ ਤਾਜੇਵਾਲ ਵੱਲੋ ਹਰ ਸਾਲ ਦੀ ਤਰ੍ਹਾਂ ਕਰਵਾਇਆ ਗਿਆ ਟੂਰਨਾਮੈਂਟ

ਹੁਸ਼ਿਆਰਪੁਰ ( ਹਰਪਾਲ ਲਾਡਾ ): ਸ਼ਹੀਦ ਮੁਖਤਿਆਰ ਸਿੰਘ ਸਪੋਰਟਸ ਕਲੱਬ ਤਾਜੇਵਾਲ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਟੂਰਨਾਮੈਂਟ ਬਹੁਤ ਹੀ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ 32 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਤਾਜੇਵਾਲ ਅਤੇ ਪਰਸੋਵਾਲ ਵਿਚਕਾਰ ਖੇਡਿਆ ਗਿਆ।

ਪਰਸੋਵਾਲ ਦੀ ਟੀਮ ਨੇ ਇਸ ਮੈਚ ਨੂੰ ਜਿੱਤਕੇ ਟਰਾਫੀ ਤੇ ਕਬਜ਼ਾ ਕੀਤਾ।ਪਰਸੋਵਾਲ ਦੀ ਟੀਮ ਨੂੰ ਨਗਦ ਰਾਸ਼ੀ ਅਤੇ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਪਾਰਲੀਮੈਂਟ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਤੇ ਖੇਡਾਂ ਵੱਲ ਧਿਆਨ ਦੇਣ ਲਈ ਕਿਹਾ। ਸੰਤ ਮਹਾਂਵੀਰ ਸਿੰਘ ਡੇਰਾ ਬਾਬਾ ਬੁੰਗਾ ਸਾਹਿਬ ਅਤੇ ਸੰਤ ਬਲਬੀਰ ਸਿੰਘ ਟਿੱਬਾ ਸਾਹਿਬ ਵਾਲੇ ਇਸ ਮੈਚ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਸੰਗਤਾਂ ਨੂੰ ਆਪਣੇ ਪਿਆਰੇ ਬਚਨਾਂ ਨਾਲ ਨਿਹਾਲ ਕੀਤਾ।

ਕਮਿਸ਼ਨਰ ਦਰਵੀਰ ਰਾਜ਼ ਭਟੋਆ ਨੇ ਇਸ ਮੈਚ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਕਮੇਟੀ ਨੂੰ ਆਪਣੀ ਕਿਰਤ ਕਮਾਈ ਵਿਚੋਂ ਨਗਦ ਰਾਸ਼ੀ ਦੇ ਕੇ ਅਤੇ ਅੱਗੇ ਤੋਂ ਹੋਰ ਵਧੀਆ ਖੇਡਾਂ ਖੇਡਣ ਲਈ ਕਿਹਾ ਅਤੇ NRI ਬਚਿੱਤਰ ਸਿੰਘ, ਪੰਚ ਸੁੱਚਾ ਸਿੰਘ, ਰਣਜੀਤ ਸਿੰਘ ਫੋਜੀ, ਹਰਮੀਤ ਸਿੰਘ ਫੋਜੀ, ਕੁਲਜੀਤ ਸਿੰਘ ਸੋਢੀ, ਡਾਕਟਰ ਜਸਵੀਰ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ ਬੱਧਣਾ, ਫੋਜੀ ਹਰਭਜਨ ਰਾਮ NBT ਸਪੋਰਟਸ ਕਲੱਬ ਮੈਂਬਰ, ਸਰਪੰਚ ਹਰਨੇਕ ਸਿੰਘ ਜਿਆਣ, ਬਲਾਕ ਪ੍ਰਧਾਨ ਨਾਰੇਸ਼, ਚਰਨਜੀਤ ਸਿੰਘ ਬੰਟੀ ਜ਼ਿਲ੍ਹਾ ਪ੍ਰਧਾਨ ਬਾਗ਼ੀ ਚੱਕ ਸਾਧੂ, ਸਰਪੰਚ ਅਮਰਜੀਤ ਸਿੰਘ ਬਾਜਵਾ, ਟੀਮ ਕੈਪਟਨ ਜੋਤੀ ਵਿਸ਼ੇਸ਼ ਤੌਰ ਤੇ ਹਾਜਰ ਹੋਏਅਤੇ ਹੋਰ ਵੱਖ – ਵੱਖ ਪਿੰਡਾਂ ਤੋਂ ਆਇਆ ਸੱਜਣਾ ਨੇ ਮੈਚਾਂ ਦਾ ਖ਼ੂਬ ਆਨਂਦ ਮਾਣਿਆ। ਇਸ ਮੌਕੇ ਸਟੇਜ ਸਕੱਤਰ ਜਸਵੀਰ ਸਿੰਘ ਸੀ਼ਰਾ, ਜਸਵੀਰ ਕੌਰ, ਹਰਮਿੰਦਰ ਕੌਰ, ਨਿਰਮਲ ਕੌਰ ਅਤੇ ਪੁਸ਼ਪਿੰਦਰ ਕੌਰ ਬੀਬੀ ਪਾਲੋ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button

You cannot copy content of this page