Hoshairpur

ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੇਅਰ ਅਤੇ ਜੁਆਇੰਟ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ: ਆਊਟ ਸੋਰਸ ਇੰਪਲਾਈਜ਼ ਯੂਨੀਅਨ ਦੇ ਚੇਅਰਮੈਨ ਰਾਕੇਸ਼ ਸਿੱਧੂ, ਜਨਰਲ ਸੈਕਟਰੀ ਨਿਸ਼ਾਂਤ ਕੈਂਥ ਅਤੇ ਉਪ ਪ੍ਰਧਾਨ ਅਨਿਲ ਗਿੱਲ ਦੀ ਪ੍ਰਧਾਨਗੀ ਹੇਠ ਵੱਖ-ਵੱਖ ਬ੍ਰਾਂਚਾ ਵਿੱਚ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਨੂੰ ਸੰਖਿਆਂ ਦੇ ਆਧਾਰ ਤੇ ਪੋਸਟਾਂ ਦੀ ਰਚਨਾ ਅਤੇ ਜਲੰਧਰ ਨਗਰ ਨਿਗਮ ਦੀ ਤਰਜ ਤੇ ਸਫਾਈ ਸੇਵਕ, ਸੀਵਰਮੈਨ, ਸਟ੍ਰੀਟ ਲਾਈਟ, ਇਲੈਕਟ੍ਰੀਸ਼ੀਅਨ, ਮਾਲੀ, ਬੇਲਦਾਰ, ਵਾਟਰ ਸਪਲਾਈ ਮੇਨਟੀਨੈਂਸ, ਕੰਪਿਊਟਰ ਆਪ੍ਰੇਟਰ, ਡਰਾਈਵਰ, ਫਾਇਰ ਮੈਨ, ਟਿਊਬਵੈਨ ਆਪ੍ਰੇਟਰ ਦੀ ਪੱਕੀ ਭਰਤੀ ਦੇ ਲਈ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਅਤੇ ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ।

ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕਮਲ ਭੱਟੀ ਨੇ ਕਿਹਾ ਕਿ ਜਲੰਧਰ ਵਿੱਚ 5 ਦਸੰਬਰ 2025 ਨੂੰ ਸਥਾਨਕ ਸਰਕਾਰ ਵਲੋਂ ਜਲੰਧਰ ਨਗਰ ਨਿਗਮ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ ਅਤੇ ਫੀਟਰ ਕੁਲੀਆਂ ਆਦਿ ਦੀਆਂ ਪੱਕੀ ਭਰਤੀ ਦੀ ਸਰਕਾਰ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸੀ ਆਧਾਰ ਤੇ ਯੂਨੀਅਨ ਵਲੋਂ ਨਗਰ ਨਿਗਮ ਹੁਸ਼ਿਆਰਪੁਰ ਨੂੰ ਇਹ ਮੰਗ ਕੀਤੀ ਗਈ ਹੈ ਕਿ ਆਉਣ ਵਾਲੀ ਹਾਊਸ ਦੀ ਮੀਟਿੰਗ ਦੇ ਵਿੱਚ ਜਲੰਧਰ ਦੀ ਤਰਜ ਤੇ ਮੱਤਾ ਪਾ ਕੇ ਜੋ ਲੰਬੇ ਸਮੇਂ ਤੋਂ ਜਿਹੜੇ ਮੁਲਾਜ਼ਮ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਠੇਕੇਦਾਰੀ ਤੇ ਕੰਮ ਕਰ ਰਹੇ ਹਨ, ਚਾਹੇ ਉਹ ਸਫਾਈ ਸੇਵਕ, ਸੀਵਰਮੈਨ ਜਾਂ ਵੱਖ ਵੱਖ ਬ੍ਰਾਂਚਾ ਵਿੱਚ ਆਊਟ ਸ੍ਰੋਸ ਤੇ ਕੰਮ ਕਰਦੇ ਆ ਰਹੇ ਹਨ ਉਨਾਂ ਦੇ ਲਈ ਪਹਿਲ ਦੇ ਆਧਾਰ ਤੇ ਆਉਣ ਵਾਲੀ ਹਾਊਸ ਦੀ ਮੀਟਿੰਗ ਵਿੱਚ ਮੱਤਾ ਪਾ ਕੇ ਸਰਕਾਰ ਤੋਂ ਪ੍ਰਵਾਨਗੀ ਲਈ ਜਾਵੇ ਤਾਂ ਜੋ ਲੰਬੇ ਸਮੇਂ ਮੁਲਾਜ਼ਮ ਸਬੰਧੀ ਜੋ ਸੰਘਰਸ਼ ਚੱਲ ਰਿਹਾ ਹੈ।

ਉਸ ਤੇ ਵਿਰਾਮ ਚਿੰਨ੍ਹ ਲਗਾਇਆ ਜਾ ਸਕੇ। ਯੂਨੀਅਨ ਵਲੋਂ ਇਹ ਵੀ ਮੰਗ ਕੀਤੀ ਗਈ ਹੈ ਜੋ ਮੁਲਾਜ਼ਮ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਉਮਰ ਅਤੇ ਨਿਯਮਾਂ ਤੋਂ ਛੂਟ ਦਿੱਤੀ ਜਾਵੇ ਅਤੇ ਇਹ ਭਰਤੀ ਸਿਰਫ ਤੇ ਸਿਰਫ ਲੋਕਲ ਲੈਵਲ ਤੇ ਕੀਤੀ ਜਾਵੇ। ਇਸ ਮੌਕੇ ਤੇ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਲੱਡੂ, ਧਰਮਿੰਦਰ, ਅਸ਼ਵਨੀ ਕੁਮਾਰ, ਵਿੱਕੀ, ਚੇਅਰਮੈਨ ਅਮਨ ਸਹੋਤਾ, ਡਰਾਈਵਰ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ, ਮੁੱਖ ਬੁਲਾਰਾ ਆਸ਼ੂ ਬਤਰਾ, ਗਗਨਦੀਪ, ਇੰਦਰਪਾਲ, ਸੁਮਿਤ ਸ਼ਰਮਾ, ਸੁਰਿੰਦਰ ਕੁਮਾਰ, ਜਤਿਸ਼ ਅਗਰਵਾਲ, ਰਾਮ ਕ੍ਰਿਸ਼ਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page