Hoshairpurਪੰਜਾਬ
20 ਜਨਵਰੀ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਹਾਲ ਦੀ ਘੜੀ ਲਿਆ ਗਿਆ ਵਾਪਿਸ: ਹਰਬੰਸ ਸਿੰਘ ਸੰਘਾ

ਹੁਸ਼ਿਆਰਪੁਰ, 19 ਜਨਵਰੀ (ਹਰਪਾਲ ਲਾਡਾ): ਹਰਬੰਸ ਸਿੰਘ ਸੰਘਾ ਮੈਂਬਰ ਐਸ ਕੇ ਐਮ ਪੰਜਾਬ ਨੇ ਇੱਕ ਪ੍ਰੈਸ ਬਿਆਨ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਕੱਤਰੇਤ ਦੇ ਹਾਜ਼ਰ ਮੈਂਬਰਾਂ ਦੀ ਮੀਟਿੰਗ ਵਿੱਚ ਬੀਤੇ ਕੱਲ ਦੀਆਂ ਘਟਨਾਵਾਂ ਦੇ ਮੱਦੇ ਨਜ਼ਰ ਫੈਸਲਾ ਕੀਤਾ ਹੈ ਕਿ 20 ਜਨਵਰੀ ਨੂੰ ਲੋਕ ਸਭਾ ਤੇ ਰਾਜਸਭਾ ਦੇ ਮੈਂਬਰਾਂ ਦੇ ਘਰਾਂ ਮੂਹਰੇ ਧਰਨੇ ਦੇ ਕੇ ਮੰਗ ਪੱਤਰ ਦੇਣ ਦਾ ਫੈਸਲਾ ਹਾਲ ਦੀ ਘੜੀ ਵਾਪਸ ਲੈ ਲਿਆ ਗਿਆ ਹੈ।
ਮੰਗਾਂ ਦੇ ਉੱਪਰ ਜਿਹੜਾ ਮੰਗ ਪੱਤਰ ਹੈ ਉਹ ਸਾਰੇ ਸੰਸਦ ਮੈਂਬਰਾਂ ਨੂੰ ਈਮੇਲ ਰਾਹੀਂ ਭੇਜ ਦਿੱਤਾ ਜਾਵੇਗਾ ਸਕੱਤਰੇਤ ਨੇ ਇਹ ਵਿਚਾਰ ਬਣਾਇਆ ਕਿ 26 ਤਰੀਕ ਦਾ ਪ੍ਰੋਗਰਾਮ ਸਾਰੇ ਦੇਸ਼ ਚ ਬਹੁਤ ਵੱਡੇ ਪੈਮਾਨੇ ਤੇ ਲਾਗੂ ਕੀਤਾ ਜਾਵੇ ।


ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਹੈ ਕਿ ਉਹ 26 ਜਨਵਰੀ ਦੀ ਟਰੈਕਟਰ ਮਾਰਚ ਦੀਆਂ ਤਿਆਰੀਆਂ ਵਿੱਚ ਜੁਟ ਜਾਣ ।
