Hoshairpur

ਪਲਾਟ ਮਾਲਕਾਂ ਵੱਲੋਂ ਖਾਲੀ ਛੱਡੇ ਪਲਾਟਾਂ ਵਿੱਚ ਗੰਦਗੀ ਮਿਲਣ ’ਤੇ ਕੀਤੀ ਜਾਵੇਗੀ ਕਾਰਵਾਈ

ਹੁਸ਼ਿਆਰਪੁਰ, 19 ਫਰਵਰੀ ( ਹਰਪਾਲ ਲਾਡਾ ): ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਦੇਖਣ ਵਿੱਚ ਆਇਆ ਹੈ ਕਿ ਸ਼ਹਿਰ ਦੇ ਜਿਆਦਾਤਰ ਇਲਾਕਿਆਂ ਵਿੱਚ ਕਾਫੀ ਖਾਲੀ ਪਲਾਟ ਮੌਜੂਦ ਹਨ, ਜਿਨ੍ਹਾਂ ਵਿੱਚ ਆਲੇ/ਦੁਆਲੇ ਜਾਂ ਅਣਪਛਾਤੇ ਵਿਅਕਤੀਆਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ਜਾਂ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਪਲਾਂਟਾਂ ਵਿੱਚ ਕਈ ਵਾਰ ਪਾਣੀ ਕਾਫੀ ਲੰਮੇ ਸਮੇਂ ਤੱਕ ਖੜ੍ਹਾ ਰਹਿੰਦਾ ਹੈ।

ਜਿਸ ਸਬੰਧੀ ਇਲਾਕਾਵਾਸੀਆਂ ਵੱਲੋਂ ਨਗਰ ਨਿਗਮ ਵਿਖੇ ਰੋਜਾਨਾ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਅਤੇ ਹਰ ਸਮੇਂ ਇਨ੍ਹਾਂ ਏਰੀਆਂ ਵਿੱਚ ਜਾਨਲੇਵਾ ਬੀਮਾਰੀਆਂ ਫੈਲਣ ਦੀ ਖਤਰਾ ਬਣਿਆ ਰਹਿੰਦਾ ਹੈ ਜਿਸ ਨਾਲ ਸ਼ਹਿਰ ਦਾ ਅਕਸ ਖਰਾਬ ਹੁੰਦਾ ਹੈ ਅਤੇ ਸਫਾਈ ਵਿਵਸਥਾ ਦੇ ਕੰਮ ਵਿੱਚ ਵੀ ਵਿਘਨ ਪੈਦਾ ਹੁੰਦਾ ਹੈ। ਇਸ ਲਈ ਸਖਤ ਕਦਮ ਚੁਕਦੇ ਹੋਏ ਸ਼ਹਿਰ ਵਿੱਚ ਮੌਜੂਦ ਸਮੂਹ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਹਦਾਇਤ ਜਾਰੀ ਕੀਤੀ ਜਾਂਦੀ ਹੈ ਕਿ ਉਨ੍ਹਾਂ ਵੱਲੋਂ 7 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਆਪਣੇ-ਆਪਣੇ ਖਾਲੀ ਪਲਾਟਾਂ ਦੀ ਬਾਉਂਡਰੀ ਕਰ ਲਈ ਜਾਵੇ ਜਾਂ ਇਨ੍ਹਾਂ ਪਲਾਟਾਂ ਦੀ ਫੈਂਸਿੰਗ ਕਰਵਾ ਲਈ ਜਾਵੇ ਤਾਂ ਜੋ ਕਿਸੇ ਵੱਲੋਂ ਵੀ ਇਨ੍ਹਾਂ ਪਲਾਟਾਂ ਵਿੱਚ ਕੂੜਾ ਨਾ ਸੁੱਟਿਆ ਜਾਵੇ।

ਉਨ੍ਹਾਂ ਕਿਹਾ ਕਿ 7 ਦਿਨ ਬੀਤਣ ਉਪਰੰਤ ਜੇਕਰ ਨਗਰ ਨਿਗਮ ਦੀ ਟੀਮ ਨੂੰ ਚੈਕਿੰਗ ਦੌਰਾਨ ਕੋਈ ਵੀ ਓਪਨ ਪਲਾਟ ਦਿਖਾਈ ਦਿੰਦਾ ਹੈ ਤਾਂ ਟੀਮ ਵੱਲੋਂ ਮੌਕੇ ’ਤੇ ਹੀ ਕਾਰਵਾਈ ਕਰਦੇ ਹੋਏ ਪਲਾਟ ਦੇ ਮਾਲਕ ਕੋਲੋਂ ਸਫਾਈ ਲਈ ਬਣਦੀ ਫੀਸ ਲਈ ਜਾਵੇਗੀ ਅਤੇ ਉਸ ਉੱਪਰ ਬਣਦੀ ਜੁਰਮਾਨੇ ਦੀ ਰਕਮ ਨੂੰ ਪ੍ਰਾਪਰਟੀ ਟੈਕਸ ਵਿੱਚ ਜਮ੍ਹਾਂ ਕਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਪਲਾਟ ਦੀ ਜਾਰੀ ਕੀਤੀ ਜਾਣ ਵਾਲੀ ਐਨ.ਓ.ਸੀ ’ਤੇ ਵੀ ਰੋਕ ਲਗਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਆਪਣੇ ਸ਼ਹਿਰ ਹੁਸ਼ਿਆਰਪੁਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਭਰਪੂਰ ਯੋਗਦਾਨ ਪਾਉਣ ਲਈ ਕਿਹਾ।

Related Articles

Leave a Reply

Your email address will not be published. Required fields are marked *

Back to top button

You cannot copy content of this page