ਗਰਭ ਦੌਰਾਨ ਹੋਣ ਵਾਲੀ ਸ਼ੂਗਰ ਦੀ ਨਿਗਰਾਨੀ ਰੱਖਣੀ ਜੱਚਾ ਅਤੇ ਬੱਚੇ ਦੀ ਸਿਹਤ ਲਈ ਅਤਿ ਜਰੂਰੀ: ਡਾ ਅਨੀਤਾ ਕਟਾਰੀਆ
ਹੁਸ਼ਿਆਰਪੁਰ, 19 ਜੂਨ : ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ ਦੀ ਯੋਗ ਅਗਵਾਈ ਹੇਠ ਗਰਭ ਅਵਸਥਾ ਦੌਰਾਨ ਹੋਣ ਵਾਲੀ ਸ਼ੂਗਰ ਸੰਬੰਧੀ ਆਸ਼ਾ ਵਰਕਰਜ਼ ਅਤੇ ਏ ਐਨ ਐਮ ਨੂੰ ਇਕ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ।ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡਾ ਅਨੀਤਾ ਕਟਾਰੀਆ ਨੇ ਦੱਸਿਆ ਕਿ ਜੈਸਟੇਸ਼ਨਲ ਸ਼ੂਗਰ ਵੀ ਸ਼ੂਗਰ ਦਾ ਹੀ ਇੱਕ ਰੂਪ ਹੈ ਜੋ ਗਰਭ ਅਵਸਥਾ ਦੌਰਾਨ ਵਿਕਸਤ ਹੁੰਦਾ ਹੈ।
ਗਰਭ ਅਵਸਥਾ ਵਿੱਚ ਉੱਚ ਸ਼ੂਗਰ ਇੱਕ ਪੇਚੀਦਾ ਸਥਿਤੀ ਹੈ।ਅਜਿਹੀ ਸਥਿਤੀ ਵਿਚ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ , ਓਵਰ ਵੇਟ ਬੱਚਾ ਜਾਂ ਫ਼ਿਰ ਜਨਮ ਤੋਂ ਹੀ ਬੱਚੇ ਨੂੰ ਸ਼ੂਗਰ ਹੋਣ ਦੇ ਖ਼ਤਰੇ ਬਣੇ ਰਹਿੰਦੇ ਹਨ ।ਆਮ ਤੌਰ ਤੇ ਗਰਭ ਕਾਲ ਵਿੱਚ ਹੋਣ ਵਾਲੀ ਸ਼ੂਗਰ ਬੱਚੇ ਦੇ ਜਨਮ ਤੋਂ ਬਾਅਦ ਦੂਰ ਹੋ ਜਾਂਦੀ ਹੈ। ਹਰ ਗਰਭਵਤੀ ਔਰਤ ਨੂੰ ਗਰਭ ਅਵਸਥਾ ਦੌਰਾਨ ਸਮੇਂ ਸਮੇਂ ਤੇ ਆਪਣੀ ਸ਼ੂਗਰ ਦੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਗਾਇਨੀਕੋਲੋਜਿਸਟ ਡਾ ਮੰਜਰੀ ਨੇ ਹਾਜ਼ਰ ਆਸ਼ਾ ਅਤੇ ਏ ਐਨ ਐਮ ਨੂੰ ਗਰਭਵਤੀ ਔਰਤਾਂ ‘ਚ ਹੋਣ ਵਾਲੀ ਡਾਇਬਟੀਜ਼ ਦੇ ਕਾਰਨ , ਲੱਛਣ ਇਲਾਜ਼ , ਨਿਊਟ੍ਰੀਸ਼ਨਲ ਥੈਰੇਪੀ ਅਤੇ ਗਰਭਵਤੀ ਦੇ ਖਾਣ- ਪਾਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਮੁਹੰਮਦ ਆਸਿਫ਼ ਵੀ ਹਾਜ਼ਰ ਸਨ ।