ਬਿਊਰੋ ਆਫ਼ ਇੰਡੀਅਨ ਸਟੈਂਡਰਡ ਨੇ ‘ਯੂਥ-ਟੂ-ਯੂਥ ਕੁਆਲਿਟੀ ਕਨੈਕਟ’ ਲਈ ਓਰੀਐਂਟਲ ਪ੍ਰੋਗਰਾਮ ਕਰਵਾਇਆ
ਹੁਸ਼ਿਆਰਪੁਰ, 8 ਮਾਰਚ : ਬਿਊਰੋ ਆਫ਼ ਇੰਡੀਅਨ ਸਟੈਂਡਰਡ ਚੰਡੀਗੜ੍ਹ ਬ੍ਰਾਂਚ ਦਫ਼ਤਰ ਨੇ 15 ਮਾਰਚ ਨੂੰ ਮਨਾਏ ਜਾਣ ਵਾਲੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ ਤਹਿਤ ਪੰਡਿਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਵਿਚ ‘ਮਾਨਕ ਮਿੱਤਰ ਫਾਰ ਯੂਥ-ਟੂ-ਯੂਥ ਕੁਆਲਿਟੀ ਕਨੈਕਟ’ ਅਭਿਆਨ ਲਈ ਓਰੀਐਂਟਲ ਪ੍ਰੋਗਰਾਮ ਕਰਵਾਇਆ। ਪੰਡਿਤ ਜਗਤਰਾਮ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਵਿਖੇ ਕੁੱਲ 100 ਵਲੰਟੀਅਰਾਂ ਨੇ ਇਸ ਗਤੀਵਿਧੀ ਵਿਚ ਹਿੱਸਾ ਲਿਆ।
ਇਸ ਦੌਰਾਨ ਵਿਗਿਆਨਕ ਹਰਸ਼ ਸੋਨਕਰ ਨੇ ਪੇਸ਼ਕਾਰੀ ਦਿੰਦਿਆਂ ਬੀ.ਆਈ.ਐਸ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ, ਜਿਸ ਵਿਚ ਸਟੈਂਡਰਡ ਫਾਰਮੂਲੇਸ਼ਨ, ਸਰਟੀਫਿਕੇਟ ਸਕੀਮਾਂ, ਆਪਣੇ ਸਟੈਂਡਰਡ ਤੋਂ ਜਾਣੂ ਹਣ, ਮਿਆਰਾ ਦਾ ਕੈਟਾਲਾਗ, ਲਾਜ਼ਮੀ ਪ੍ਰਮਾਣੀਕਰਨ ਦੇ ਉਤਪਾਦ, ਬੀ.ਆਈ ਐਸ ਵੈਬਸਾਈਟ ’ਤੇ ਨੇਵੀਗੇਸ਼ਨ ਅਤੇ ਬੀ.ਆਈ.ਐਸ ਗੱਲਬਾਤ ਵਿਸ਼ਿਆਂ ਨੂੰ ਕਵਰ ਕੀਤਾ।
ਇਸ ਤੋਂ ਇਲਾਵਾ ਕੁਆਲਟੀ ਕਲੈਕਟ ਐਡ ਦੀ ਜਾਣ-ਪਹਿਚਾਣ, ਬੀ.ਆਈ.ਐਸ ਦੀਆਂ ਗਤੀਵਿਧੀਆਂ ’ਤੇ ਛੋਟੇ ਵੀਡੀਓਜ਼ ਰਾਹੀਂ ਜਾਣ-ਪਹਿਚਾਣ, ਆਮ ਘਰੇਲੂ ਉਤਪਾਦਾਂ ਬਾਰੇ ਜਾਣਕਾਰੀ ਅਤੇ ਆਈ.ਐਸ.ਆਈ ਮਾਰਕ, ਰਜਿਸਟਰੇਸ਼ਨ ਮਾਰਕ ਅਤੇ ਹਾਲਮਾਰਕ ਤੋਂ ਉਨ੍ਹਾਂ ਦੀ ਉਪਲਬੱਧਤਾ, ਬੀ.ਆਈ.ਐਸ ਕੇਅਰ ਐਪ ਦੀਆਂ ਵਿਸ਼ੇਸ਼ਤਾਵਾਂ ਪ੍ਰਮਾਣਤ ਉਤਪਾਦਾਂ ਅਤੇ ਸੋਨੇ ਦੇ ਗਹਿਣਿਆਂ ਦੀ ਅਸਲੀਅਤ ਨਿਰਧਾਰਤ ਕਰਨ ਲਈ ਇਸ ਦੇ ਪ੍ਰਯੋਗ ਪ੍ਰਦਰਸ਼ਨ ਦੇ ਨਾਲ਼-ਨਾਲ਼ ਆਨਲਾਈਨ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਸਮੇਤ ਸ਼ਿਕਾਇਤ ਨਿਵਾਰਣ ਵਿਧੀ ਤੋਂ ਵੀ ਜਾਣੂ ਕਰਵਾਇਆ।
ਉਨ੍ਹਾਂ ਕਾਲਜ ਵਿਚ ਹੋਣ ਵਾਲੀਆਂ ਗਤੀਵਿਧੀਆਂ ਦੇ ਕ੍ਰਮ ਨਾਲ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰ ਵਿਅਕਤੀਗਤ ਖਪਤਕਾਰ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਬੀ.ਆਈ.ਐਸ ਪ੍ਰਮਾਣਿਤ ਉਤਪਾਦਾਂ ਦੀ ਮੰਗ ਕਰਕੇ ਦੇਸ਼ ਦੇ ਸਮੁਚੇ ਗੁਣਵੱਤਾ ਈਕੋ ਸਿਸਟਮ ’ਤੇ ਮਹੱਤਵਪੂਰਵਕ ਪ੍ਰਭਾਵ ਪਾ ਸਕਦਾ ਹੈ। ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਆਪਣੇ ਵਿਦਿਆਰਥੀਆਂ ਨੂੰ ‘ਯੂਥ-ਟੂ-ਯੂਥ ਕੁਆਲਿਟੀ ਕਨੈਕਟ’ ਅਭਿਆਨ ਲਈ ਮੌਕਾ ਦੇਣ ਲਈ ਬੀ.ਆਈ.ਐਸ ਦਾ ਧੰਨਵਾਦ ਵੀ ਕੀਤਾ।
ਇਸ ਦੌਰਾਨ ਐਪਲਾਈਡ ਸਾਇੰਸ ਦੀ ਮੁਖੀ ਅਰਚਨਾ ਸ਼ਰਮਾ, ਸੀਨੀਅਰ ਲੈਕਚਰਾਰ ਮਕੈਨੀਕਲ ਇੰਜੀਨੀਅਰਿੰਗ ਮੁਨੀਸ਼ ਕਪਲਿਸ਼, ਸੀਨੀਅਰ ਲੈਕਚਰਾਰ ਸਿਵਲ ਇੰਜੀਨੀਅਰਿੰਗ ਸਵਰਨ ਸਿੰਘ, ਲੈਕਚਰਾਰ ਕੈਮੀਕਲ ਇੰਜੀਨੀਅਰਿੰਗ ਪੰਕਜ ਚਾਵਲਾ, ਲੈਕਚਰਾਰ ਵਿਸ਼ਾਲ ਅੰਗੁਰਾਨਾ ਤੋਂ ਇਲਾਵਾ ਕਾਲਜ ਦਾ ਹੋਰ ਸਟਾਫ ਵੀ ਮੌਜੂਦ ਸੀ।