ਉੱਚ ਜੋਖਮ ਵਾਲੀਆਂ ਗਰਭਵਤੀਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਰੱਖਿਆ ਜਾਵੇ ਖਾਸ ਖਿਆਲ: ਡਾ: ਡਮਾਣਾ
ਹੁਸ਼ਿਆਰਪੁਰ 07 ਫਰਵਰੀ 2024: ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਵਲੋਂ ਬਲਾਕ ਪੋਸੀ ਅਧੀਨ ਪੈਂਦੇ ਆਮ ਆਦਮੀ ਕਲੀਨਿਕ ਧਮਾਈ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਉਹਨਾਂ ਕਲੀਨਿਕ ਵਿਚ ਸਟਾਫ਼ ਦੀ ਹਾਜ਼ਰੀ, ਓਪੀਡੀ ਅਤੇ ਫਾਰਮੇਸੀ ਚੈੱਕ ਕੀਤੀ ਅਤੇ ਸੰਤੁਸ਼ਟੀ ਪ੍ਰਗਟ ਕੀਤੀ।
ਉਪਰੰਤ ਉਹਨਾਂ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਚੈਕਿੰਗ ਕੀਤੀ। ਉਹਨਾਂ ਸਭ ਤੋਂ ਪਹਿਲਾਂ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ। ਉਹਨਾਂ ਵੱਲੋਂ ਸਮੂਹ ਸਟਾਫ ਨੂੰ ਸਮੇਂ ਤੇ ਲਈ ਡਿਊਟੀ ਤੇ ਹਾਜ਼ਰ ਹੋਣ ਲਈ ਹਦਾਇਤ ਕੀਤੀ ਗਈ। ਉਹਨਾਂ ਨੇ ਐਂਮਰਜੈਂਸੀ ਵਾਰਡ, ਪੋਸਟ ਨੇਟਲ ਵਾਰਡ, ਡਰੱਗ ਸਟੋਰ, ਫਾਰਮੇਸੀ ਓਪੀਡੀ, ਮੈਡੀਕਲ ਵਾਰਡ, ਗਾਇਨੀ ਵਾਰਡ ਅਤੇ ਲੈਬ ਦਾ ਨਰੀਖਣ ਕੀਤਾ। ਜਿਸ ਵਿਚ ਸਟਾਫ ਨੂੰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
ਉਹਨਾਂ ਵੱਲੋਂ ਅਲਗ ਅਲਗ ਵਾਰਡਾਂ ਵਿੱਚ ਇੰਡੋਰ ਪੇਸ਼ੈਂਟ ਨਾਲ ਇਲਾਜ਼ ਅਤੇ ਮੈਡੀਸਨ ਦੀ ਉਪਲਭਤਤਾ ਸਬੰਧੀ ਗੱਲਬਾਤ ਕੀਤੀ ਗਈ ਤੇ ਸਥਿਤੀ ਸਹੀ ਪਾਈ ਗਈ। ਸਾਰੇ ਮਰੀਜ਼ਾਂ ਨੂੰ ਦਵਾਈ ਹਸਪਤਾਲ ਦੇ ਅੰਦਰ ਤੋ ਹੀ ਮਿਲਦੀ ਪਾਈ ਗਈ। ਡਰੱਗ ਸਟੋਰ ਵਿਚ ਉਪਲਬੱਧ ਦਵਾਈਆਂ ਦਾ ਵੀ ਨਿਰੀਖਣ ਕੀਤਾ ਗਿਆ ਤੇ ਸਭ ਦਵਾਈਆਂ ਠੀਕ ਮਾਤਰਾ ਵਿਚ ਪਾਈਆਂ ਗਈਆਂ।
ਸਿਵਲ ਸਰਜਨ ਨੇ ਐਸ.ਐਮ.ਓ ਇੰ: ਸਿਵਲ ਹਸਪਤਾਲ ਗੜ੍ਹਸ਼ੰਕਰ ਡਾ ਸੰਤੋਖ ਰਾਮ ਨੂੰ ਕਿਹਾ ਕਿ ਹਾਈ ਰਿਸਕ ਗਰਭਵਤੀਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਉਹਨਾਂ ਉੱਪਰ ਵਿਸ਼ੇਸ਼ ਫੋਕਸ ਰੱਖਿਆ ਜਾਵੇ। ਉਹਨਾਂ ਕਿਹਾ ਕਿ ਹਾਈ ਰਿਸਕ ਪ੍ਰੈਗਨੈਂਟ ਔਰਤਾਂ ਨੂੰ ਲਾਈਨ ਲਿਸਟ ਕਰਕੇ ਉਹਨਾਂ ਦਾ ਫਾਲੋ ਅੱਪ ਯਕੀਨੀ ਬਣਾਇਆ ਜਾਵੇ ਤਾਂ ਕਿ ਮਾਤਰੀ ਮੌਤ ਦਰ ਨੂੰ ਘਟ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਨਾਲ ਪ੍ਰੋਗਰਾਮ ਮੈਨਜਰ ਮੁਹੰਮਦ ਆਸਿਫ਼ ਅਤੇ ਸ੍ਰੀ ਭੁਪਿੰਦਰ ਸਿੰਘ ਵੀ ਹਾਜ਼ਰ ਸਨ।