ਏਐੱਨਐੱਮਆਈ ਵੱਲੋਂ ਆਸ਼ਾ ਕਿਰਨ ਸਕੂਲ ਨੂੰ 2 ਲੱਖ 51 ਹਜਾਰ ਦੀ ਰਾਸ਼ੀ ਦਾਨ
ਹੁਸ਼ਿਆਰਪੁਰ: ਐਸੋਸੀਏਸ਼ਨ ਆਫ ਨੈਸ਼ਨਲ ਐਕਸਚੇਂਜ ਮੈਂਬਰ ਆਫ ਇੰਡੀਆ (ਏ.ਐਨ.ਐੱਮ.ਆਈ.) ਦੀ 13ਵੀਂ ਇੰਟਰਨੈਸ਼ਨ ਕਨਵੈਨਸ਼ਨ ਜੋ ਕਿ ਨਵੀਂ ਦਿੱਲੀ ਵਿੱਚ ਸੰਪੰਨ ਹੋਈ ਸੀ ਦੇ ਚੇਅਰਮੈਨ ਹੇਮੰਤ ਕੱਕੜ ਵੱਲੋਂ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਜਿੱਥੇ ਸਕੂਲ ਲਈ 1 ਲੱਖ 25 ਹਜਾਰ ਰੁਪਏ ਦਾ ਚੈੱਕ ਦਿੱਤਾ ਗਿਆ ਉੱਥੇ ਹੀ ਏ.ਐੱਨ.ਐੱਮ.ਆਈ. ਵੱਲੋਂ ਵੀ 2 ਲੱਖ 51 ਹਜਾਰ ਰੁਪਏ ਸਕੂਲ ਦੇ ਵਿਕਾਸ ਲਈ ਦਾਨ ਕੀਤੇ ਗਏ।
ਜਿਕਰਯੋਗ ਹੈ ਕਿ ਦਿੱਲੀ ਵਿੱਚ ਹੋਈ ਇਸ ਕਨਵੈਨਸ਼ਨ ਵਿੱਚ ਜਿੱਥੇ ਸ਼ੇਅਰ ਮਾਰਕੀਟ ਨਾਲ ਜੁੜੀਆਂ ਦੇਸ਼-ਵਿਦੇਸ਼ ਦੀਆਂ ਹਸਤੀਆਂ ਪੁੱਜੀਆਂ ਸਨ ਉਸ ਵਿੱਚ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਸਪੈਸ਼ਲ ਬੱਚਿਆਂ ਵੱਲੋਂ ਸਮਾਜਸੇਵੀ ਤੇ ਸੱਚਦੇਵਾ ਸਟਾਕਸ ਦੇ ਐੱਮ.ਡੀ. ਸ. ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਭਾਗ ਲਿਆ ਗਿਆ ਸੀ ਤੇ ਕਨਵੈਨਸ਼ਨ ਵਿੱਚ ਮੌਜੂਦ ਲੋਕ ਇਨ੍ਹਾਂ ਸਪੈਸ਼ਲ ਬੱਚਿਆਂ ਤੋਂ ਕਾਫੀ ਪ੍ਰਭਾਵਿਤ ਹੋਏ ਸਨ।
ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਤਰਨਜੀਤ ਸਿੰਘ ਸੀ.ਏ., ਸੈਕਟਰੀ ਹਰਬੰਸ ਸਿੰਘ ਵੱਲੋਂ ਆਸ਼ਾ ਕਿਰਨ ਸਕੂਲ ਨੂੰ ਦਿੱਤੇ ਗਏ ਇਸ ਸਹਿਯੋਗ ਲਈ ਚੇਅਰਮੈਨ ਹੇਮੰਤ ਕੱਕੜ ਤੇ ਪਰਮਜੀਤ ਸਿੰਘ ਸੱਚਦੇਵਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਹਰਮੇਸ਼ ਤਲਵਾੜ ਰਣਵੀਰ ਸਿੰਘ ਸੱਚਦੇਵਾ, ਪਿ੍ਰੰਸੀਪਲ ਸ਼੍ਰੀਮਤੀ ਸ਼ੈਲੀ ਸ਼ਰਮਾ ਤੇ ਸਟਾਫ ਦੇ ਸਮੂਹ ਮੈਂਬਰ ਹਾਜਰ ਰਹੇ।