Amritsarਪੰਜਾਬਮਨੋਰੰਜਨ

ਯਾਦਗਾਰ ਰਿਹਾ ਤੀਸਰਾ ਸੁਰ ਉਤਸਵ 2024 ਦਰਸ਼ਕਾਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਮਿਲਿਆ ਭਰਵਾਂ ਹੁੰਗਾਰਾਂ

ਅੰਮ੍ਰਿਤਸਰ, 28 ਜੁਲਾਈ: ਯੂ.ਐਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਅਠਵੇਂ ਅਤੇ ਆਖਰੀ ਦਿਨ ਮੁੱਖ ਮਹਿਮਾਨ ਪੀ. ਸੀ. ਐਸ ਆਫਿਸਰ ਖਹਿਰਾ ਸਾਹਿਬ ਅਤੇ ਰਮਨ ਬਖ਼ਸ਼ੀ (ਸਾਬਕਾ ਡਿਪਟੀ ਮੇਅਰ) ਨੇ ਸ਼ਿਰਕਤ ਕੀਤੀ।

ਸੁਰ ਉਤਸਵ ਦੇ ਅੱਜ ਅਠਵੇਂ ਦਿਨ ਭਾਰਤ ਦੇ ਮਹਾਨ ਅਤੇ ਪ੍ਰਸਿੱਧ ਗਾਇਕਕਾਰ ਸਵ: ਜਨਾਬ ਮੁਹੰਮਦ ਰਫ਼ੀ ਸਾਹਿਬ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਦੇ ਸੰਚਾਲਕ ਗਾਇਕ ਹਰਿੰਦਰ ਸੋਹਲ ਨੇ ਰਫ਼ੀ ਸਾਹਿਬ ਦੇ ਸੰਘਰਸ਼ ਭਰੀ ਜ਼ਿੰਦਗੀ ਬਾਰੇ ਦਰਸ਼ਕਾਂ ਨਾਲ ਸਾਂਝਾਂ ਕੀਤਾ। ਉਨ੍ਹਾਂ ਨੇ ਕਿਹਾ ਕਿ ਰਫ਼ੀ ਸਾਹਿਬ ਦਾ ਨਾਂਅ ਰਹਿੰਦੀ ਦੁਨਿਆ ਤੱਕ ਯਾਦ ਜਾਵੇਗਾ ਤੇ ਕੀਤਾ ਜਾ ਰਿਹਾ ਹੈ।

ਰਫ਼ੀ ਸਾਹਿਬ ਬਾਲੀਵੂਡ ਹੀ ਨਹੀਂ ਪੂਰੀ ਦੁਨਿਆ ਦੇ ਬਹੁਤ ਹੀ ਮਸ਼ਹੂਰ ਗਾਇਕ ਸਨ। ਇਹਨਾਂ ਦੁਆਰਾ ਗਾਏ ਗੀਤ ਅੱਜ ਵੀ ਬਹੁਤ ਖੂਬ ਪਸੰਦ ਕੀਤੇ ਜਾਂਦੇ ਹਨ। ਇਸ ਸੰਗੀਤਮਈ ਸ਼ਾਮ ਦੇ ਆਖ਼ਰੀ ਦਿਨ ਮੁਹੰਮਦ ਰਫ਼ੀ ਸਾਹਿਬ ਦੇ ਗੀਤ ਗਾਇਕ ਹਰਿੰਦਰ ਸੋਹਲ ਨੇ ਪੇਸ਼ ਕੀਤੇ। ਪੰਜਾਬ ਦੇ ਪ੍ਰਸਿੱਧ ਸੰਗੀਤਕਾਰ ਦੇਵੀ ਸ਼ਰਮਾ ਨੂੰ ਇਸ ਸਾਲ ਦਾ ਰਫ਼ੀ ਰਤਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਸੁਰ ਉਤਸਵ ਦੇ ਮੁੱਖ ਮਹਿਮਾਨ ਰਮਨ ਬਖ਼ਸ਼ੀ ਅਤੇ ਖ਼ਹਿਰਾ ਸਾਹਿਬ ਨੇ ਯੂ. ਐਨ. ਐਂਟਰਟੇਨਮੈਂਟ ਵੱਲੋਂ ਪ੍ਰੋਗਰਾਮ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਰਾਣਾ ਪ੍ਰਤਾਪ ਸ਼ਰਮਾ, ਗੁਰਪ੍ਰੀਤ ਸਿੰਘ, ਜਗਦੀਪ ਹੀਰ, ਮਨਪ੍ਰੀਤ ਸੋਹਲ, ਸਾਵਨ ਵੇਰਕਾ, ਗੋਬਿੰਦ ਕੁਮਾਰ, ਉਪਾਸਨਾ ਭਾਰਦਵਾਜ, ਬਿਕਰਮ ਸਿੰਘ, ਸਾਉਂਡ ਆਪਰੇਟਰ ਰਘੂ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਉਪਾਸਨਾ ਭਾਰਦਵਾਜ ਨੇ ਬਾਖ਼ੂਬੀ ਨਿਭਾਈ।


ਇਸ ਮੌਕੇ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਟੀ. ਐਸ. ਰਾਜਾ, ਅਦਾਕਾਰ ਗੁਰਤੇਜ ਮਾਨ, ਪੂਜਾ ਸ਼ਰਮਾ, ਗੁਰਦੇਵ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗੀਤ ਪੇ੍ਰਮੀ ਹਾਜ਼ਰ ਸਨ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page