ਸਪੋਰਟਸ

  • ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਕੱਤਰ ਨੇ ਸਟੇਡੀਅਮ ਦਾ ਕੀਤਾ ਨਿਰੀਖਣ

    ਹੁਸ਼ਿਆਰਪੁਰ,19 ਸਤੰਬਰ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ…

    Read More »
  • ਖੇਡਾਂ ਵਤਨ ਪੰਜਾਬ ਦੀਆਂ-2024 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਖਿਡਾਰੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ

    ਹੁਸ਼ਿਆਰਪੁਰ, 18 ਸਤੰਬਰ: ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ‘ਖੇਡਾ ਵਤਨ ਪੰਜਾਬ ਦੀਆਂ 2024’ ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦਾ ਤੀਸਰੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵੱਖ—ਵੱਖ ਖੇਡ ਵੈਨਿਊਜ਼ ‘ਤੇ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖ—ਵੱਖ ਖੇਡਾਂ ਵਿਚ ਵੱਖ—ਵੱਖ ਉਮਰ ਵਰਗ ਜਿਵਂਂ ਕਿ ਅੰਡਰ—14 ਸਾਲ ਤੋਂ ਲੈ ਕੇ 70 ਤੋਂ ਵੱਧ ਦੇ ਖਿਡਾਰੀਆਂ ਨੇ ਭਾਗ ਲਿਆ।ਇਹ ਖੇਡਾਂ ਮਿਤੀ 16 ਸਤੰਬਰ 0024 ਤੋਂ 22 ਸਤੰਬਰ 2024 ਤੱਕ ਵੱਖ—ਵੱਖ ਖੇਡ ਸਥਾਨਾਂ ‘ਤੇ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਵੱਖ—ਵੱਖ ਉਮਰ ਵਰਗ ਅਤੇ ਵੱਖ—ਵੱਖ ਭਾਰ ਵਰਗ ਦੇ ਖਿਡਰੀਆਂ ਨੇ ਪ੍ਰਦਰਸ਼ਨ ਕੀਤਾ ਜਿਵੇਂ ਕਿ ਖੇਡ ਬਾਸਕਟਬਾਲ ਦੇ ਅੱਜ ਫਾਈਨਲ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚੋਂ ਅੰਡਰ—14 ਲੜਕਿਆਂ ਦੀ ਟੀਮਾਂ ਵਿਚੋਂ ਪੁਰਹੀਰਾਂ ਦੀ ਟੀਮ ਨੇ ਸੋਨੇ ਦਾ ਤਗਮਾ, ਟਾਂਡਾ ਦੀ ਟੀਮ ਨੇ ਚਾਂਦੀ ਅਤੇ ਢੋਲਣਵਾਲ ਦੀ ਟੀਮ ਨੇ ਤਾਂਬੇ ਦਾ ਤਗਮਾ ਜਿਤਿਆ।ਇਸੇ ਤਰ੍ਹਾਂ ਅੰਡਰ—17 ਦੀ ਟੀਮ ਫਾਈਨ ਮੁਕਾਬਲੇ ਵਿਚੋਂ ਟੀਮ ਪੁਰਹੀਰਾਂ ਨੇ ਪਹਿਲੇ, ਟਾਂਡਾ ਦੂਜੇ ਅਤੇ ਮੁਕੇਰੀਆਂ ਦੀ ਟੀਮ ਤੀਜੇ ਸਥਾਨ ਤੇ ਰਹੀ ਅਤੇ ਇਸੇ ਤਰ੍ਹਾਂ ਅੰਡਰ—21 ਲੜਕਿਆਂ ਦੀਆਂ ਟੀਮਾਂ ਵਿਚੋਂ ਵੀ ਪੁਰਹੀਰਾਂ ਦੀ ਟੀਮ ਨੇ ਪਹਿਲਾ, ਲਾਜਵੰਤੀ ਬਾਲਰਜ਼ ਦੀ ਟੀਮ ਨੇ ਦੂਜਾ ਅਤੇ ਗੜ੍ਹਦੀਵਾਲਾ ਗਰਿਫਨ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਧੁੰਮਾਂ ਪਾਈਆਂ । ਇਸੇ ਤਰ੍ਹਾਂ ਅੱਜ ਬਾਸਕਟਬਾਲ ਦੇ ਫਾਈਨਲ ਮੁਕਾਬਲੇ ਸਫਲਤਾ ਪੂਰਵਕ ਹੋ ਨਿਬੜੇ ਅਤੇ ਖਿਡਾਰੀਆਂ ਨੇ ਖੇਡਾਂ ਦਾ ਪੂਰਾ ਆਨੰਦ ਮਾਣਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਖੇਡ ਫੁੱਟਬਾਲ ਦੇ ਮੁਕਾਬਲੇ ਫੁੱਟਬਾਲ ਅਕੈਡਮੀ ਮਾਹਿਲਪੁਰ ਵਿਖੇ ਚੱਲ ਰਹੇ ਹਨ। ਫੁੱਟਬਾਲ ਦੀਆਂ ਟੀਮਾਂ ਵਿਚ ਅੰਡਰ—14 ਲੜਕਿਆਂ ਦੀਆਂ ਟੀਮਾਂ ਵਿਚੋਂ ਫੁੱਟਬਾਲ ਅਕੈਡਮੀ ਮਜ਼ਾਰਾ ਡੀਂਗਰੀਆਂ ਦੀ ਟੀਮ ਨੇ ਪਹਿਲਾ ਸਥਾਨ, ਫੁੱਟਬਾਲ ਅਕੈਡਮੀ ਮਾਹਿਲਪੁਰ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ—21 ਲੜਕਿਆਂ ਦੀ ਟੀਮਾਂ ਵਿਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਪਹਿਲੇ, ਐਸ.ਏ.ਐਸ. ਖਾਲਸਾ ਸਕੂਲ ਦੀ ਫੁੱਟਬਾਲ ਅਕੈਡਮੀ ਪਾਲਦੀ ਨੇ ਦੂਜਾ ਅਤੇ ਹਿਜ਼ ਐਕਸੀਲੈਂਸ ਕਲੱਬ, ਹੁਸ਼ਿਆਰਪੁਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਫੁੱਟਬਾਲ ਦੀਆਂ ਟੀਮਾਂ ਵਿਚੋਂ ਅੰਡਰ—21 ਲੜਕੀਆਂ ਦੀਆਂ ਟੀਮਾਂ ਵਿਚੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ,ਹੁਸ਼ਿਆਰਪੁਰ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਫੁੱਟਬਾਲ ਦੇ ਬਾਕੀ ਦੇ ਫਾਈਨਲ ਅਤੇ ਫਸਵੇਂ ਮੁਕਾਬਲੇ ਭੱਲਕੇ ਹੋਣਗੇ।ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਭਰ ਵਿਚ ਫੁੱਟਬਾਲ ਦੀ ਨਰਸਰੀ ਵੀ ਕਿਹਾ ਜਾਂਦਾ ਹੈ।ਇਸ ਕਰਕੇ ਫੁੱਟਬਾਲ ਅਕੈਡਮੀ ਮਾਹਿਲਪੁਰ ਵਿਚੋਂ ਬਹੁਤ ਸਾਰੀਆਂ ਉੱਗੀਆਂ ਸ਼ਖਸ਼ੀਅਤਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਚਮਕਾਇਆ ਹੈ।                                  ਅਥਲੈਟਿਕਸ ਦੇ ਮੁਕਾਬਲੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ਼ ਟਾਂਡਾ ਵਿਖੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਅੰਡਰ—17 ਲੜਕਿਆਂ ਨੇ 1500 ਮੀਟਰ ਦੌੜ ਵਿਚੋਂ ਹਰਵਿੰਦਰ ਸਿੰਘ ਨੇ ਪਹਿਲਾ ਸਥਾਨ, ਅਮਰ ਕੁਮਾਰ ਪਾਲ ਨੇ ਦੂਜਾ ਅਤੇ ਰਾਮ ਨਰਾਇਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿਚੋਂ 1500 ਮੀਟਰ ਦੌੜ ਵਿਚ ਅਨਨਿਆ ਨੇ ਪਹਿਲਾ, ਬਲਜੀਤ ਕੌਰ ਨੇ ਦੂਜਾ ਅਤੇ ਤਨਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਰੌਸ਼ਨ ਕੀਤਾ।ਇਸੇ ਤਰ੍ਹਾਂ ਅੰਡਰ—17 ਲੜਕਿਆਂ ਨੇ ਅਥਲੈਟਿਕਸ ਦੇ ਈਵੈਂਟ ਜੈਵਲਿਨ ਥਰੋਅ ਵਿਚ ਕੁਨਾਲ ਭਾਟੀਆ ਨੇ ਪਹਿਲਾ, ਲਵਲੀ ਨੇ ਦੂਜਾ ਅਤੇ ਪੁਨੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਜੈਵਲਿਨ ਥਰੋਅ ਵਿਚ ਲੜਕੀਆਂ ਵਿਚ ਰਾਜਵੀਰ ਦਿਆਲ ਨੇ ਪਹਿਲਾ, ਸੁਖਵਿੰਦਰ ਕੌਰ ਨੇ ਦੂਜਾ ਅਤੇ ਜੈਸਲੀਨ ਕਾਲਕਟ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਧੁੰਮਾਂ ਪਾਈਆਂ। ਅੰਡਰ—21 ਲੜਕਿਆਂ ਨੇ 200 ਮੀਟਰ ਦੌੜ ਵਿਚ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਹਰਜੋਤ ਸਿੰਘ ਨੇ ਦੂਜਾ ਅਤੇ ਅਕਾਸ਼ ਸਾਹਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਲੜਕੀਆਂ ਨੇ 200 ਮੀਟਰ ਦੌੜ ਵਿਚੋਂ ਹਰਪ੍ਰੀਤ ਕੌਰ ਨੇ ਪਹਿਲਾ, ਦੀਪੂ ਰਾਣੀ ਨੇ ਦੂਜਾ ਅਤੇ ਮਹਿਕਪ੍ਰੀਤ ਸੈਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਬਾਕੀ ਦੇ ਅਥਲੈਟਿਕਸ ਦੇ ਫਾਈਨਲ ਮੁਕਾਬਲੇ ਭਲਕੇ ਹੋਣਗੇ।

    Read More »
  • ‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਦਿਖਾਈ ਤਾਕਤ

    ਹੁਸ਼ਿਆਰਪੁਰ, 16 ਸਤੰਬਰ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ 2024 ਦੇ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦਾ ਪਹਿਲਾ…

    Read More »
  • ਖੇਡਾਂ ਵਤਨ ਪੰਜਾਬ ਦੀਆਂ-2024 ਦੂਜੇ ਪੜਾਅ ਦਾ ਆਖਰੀ ਦੌਰ ਸਫਲਤਾ ਪੂਰਵਕ ਹੋਇਆ ਮੁਕੰਮਲ

    ਹੁਸ਼ਿਆਰਪੁਰ, 7 ਸਤੰਬਰ : ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2024 ਅਧੀਨ ਬਲਾਕ ਪੱਧਰ ਖੇਡਾਂ ਦੇ ਦੂਸਰੇ ਪੜਾਅ…

    Read More »
  • पहले चरण के ब्लाक स्तरीय खेल मुकाबले हुए संपन्न

    होशियारपुर, 04 सितंबर : खेडां वतन पंजाब दियां-2024 ब्लाक स्तरीय खेल के दूसरे दिन खिलाड़ियों ने जमकर मैदान में पसीना बहाया।…

    Read More »
  • ਪੰਜਾਬ ‘ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ‘ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅਹਿਮ ਯੋਗਦਾਨ : ਡਾ. ਰਾਜ ਕੁਮਾਰ ਚੱਬੇਵਾਲ

    ਹੁਸ਼ਿਆਰਪੁਰ, 3 ਸਤੰਬਰ : ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ…

    Read More »
  • ਜ਼ਿਲ੍ਹੇ ‘ਚ ‘ਖੇਡਾਂ ਵਤਨ ਪੰਜਾਬ ਦੀਆ-2024’ ਖੇਡ ਮੁਕਾਬਲਿਆਂ ਦੀ ਹੋਈ ਸ਼ਾਨਦਾਰ ਸ਼ੁਰੂਆਤ

    ਹੁਸ਼ਿਆਰਪੁਰ, 3 ਸਤੰਬਰ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਖੇਡਾਂ ਵਤਨ ਪੰਜਾਬ ਦੀਆ-2024’ ਖੇਡ ਮੁਕਾਬਲਿਆਂ ਤਹਿਤ ਅੱਜ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਜ਼ਿਲ੍ਹੇ ਦੇ ਪੰਜ ਬਲਾਕਾਂ ਵਿਚ ਅੱਜ ਪਹਿਲੇ ਪੜਾਅ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ, ਜਿਸ ਵਿਚ ਬਲਾਕ ਹੁਸ਼ਿਆਰਪੁਰ-2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਵਿਚ ਲੋਕ ਸਭਾ ਮੈਂਬਰ ਡਾ.ਰਾਜ ਕੁਮਾਰ ਚੱਬੇਵਾਲ, ਬਲਾਕ ਟਾਂਡਾ ਦੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ ਵਿਚ ਐਸ.ਡੀ.ਐਮ ਪ੍ਰੀਤਇੰਦਰ ਸਿੰਘ ਬੈਂਸ , ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਬਲਾਕ ਤਲਵਾੜਾ ਦੇ ਖਮਤਾ ਪੱਟੀ (ਭਵਨੌਰ) ਵਿਚ ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ, ਬਲਾਕ ਮੁਕੇਰੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਅਤੇ ਕੈਂਪ ਗਰਾਊਂਡ ਮੁਕੇਰੀਆਂ ਵਿੱਚ ਹਲਕਾ ਇੰਚਾਰਜ ਜੀ.ਐਸ ਮੁਲਤਾਨੀ ਅਤੇ ਬਲਾਕ ਗੜ੍ਹਸ਼ੰਕਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਅਤੇ ਬੀ.ਏ.ਐਮ.ਕਾਲਜ ਗੜ੍ਹਸ਼ੰਕਰ ਵਿੱਚ ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਸਦਕਾ ਸੂਬੇ ਵਿਚ ਖੇਡ ਸੱਭਿਆਚਾਰ ਪ੍ਰਫੁੱਲਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਹੋਣ ਵਾਲੇ ਖੇਡ ਮੁਕਾਬਲਿਆਂ ਵਿਚ ਸੂਬੇ ਦੇ ਪਿੰਡ ਪੱਧਰ ‘ਤੇ ਖਿਡਾਰੀਆਂ ਨੂੰ ਇੱਕ ਵੱਡਾ ਮੰਚ ਮਿਲਿਆ  ਹੈ, ਜਿਸ ਰਾਹੀਂ ਉਹ ਆਪਣੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਉਜਾਗਰ ਕਰ ਸਕਣਗੇ। ਇਸ ਦੌਰਾਨ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ ਦੇ ਬਲਾਕ-2 ਅੰਡਰ-14 ਫੁੱਟਬਾਲ ਮੁਕਬਲੇ ਲੜਕੀਆਂ ਵਿਚ ਬੋਹਣ ਅਤੇ ਸੰਤ ਕਬੀਰ ਸਕੂਲ ਜੇਤੂ ਰਹੇ। ਅੰਡਰ-21 ਲੜਕਿਆਂ ਵਿਚ ਫੁੱਟਬਾਲ ਕਲੱਬ ਬੋਹਣ ਜੇਤੂ ਰਿਹਾ। ਅੰਡਰ-17 ਵਾਲੀਬਾਲ ਲੜਕੀਆਂ ਦੇ ਮੈਚਾਂ ਵਿਚ ਰਿਆਤ-ਬਾਹਰਾ ਅਤੇ ਰੌੜੀਆ ਜੇਤੂ ਰਹੇ। ਬਲਾਕ ਟਾਂਡਾ ਵਿਚ ਲੰਬੀ ਛਾਲ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਸਿਮਰਨ ਪਹਿਲੇ, ਮੰਨਤ ਕਜਲਾ ਦੂਜੇ ਅਤੇ ਜਸਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਵਿਚ ਪਰਮਿੰਦਰ ਕੌਰ ਪਹਿਲੇ, ਰੀਤੂ ਸੈਣੀ ਦੂਜੇ ਅਤੇ ਖੁਸ਼ਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੀ। ਅੰਡਰ-14 ਲੜਕਿਆਂ ਵਿਚੋਂ ਨਿਸ਼ਾਂਤ ਸਿੰਘ ਪਹਿਲੇ, ਪ੍ਰਮੋਦ ਦੂਜੇ ਅਤੇ ਲਵ ਕੁਮਾਰ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕਿਆਂ ਵਿਚੋਂ ਹਰਮਨਜੋਤ ਸਿੰਘ ਪਹਿਲੇ, ਹਰਮਨ ਮਹਿਰਾ ਦੂਜੇ ਅਤੇ ਤਰਨਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਲੜਕੀਆਂ ਵਿਚ ਸਮੀਨਾ ਪਹਿਲੇ, ਪੁਸ਼ਪਾ ਦੇਵੀ ਦੂਜੇ ਅਤੇ ਗੁਰਲੀਨ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-21 ਲੜਕਿਆਂ ਵਿਚੋਂ ਮਨਜੋਤ ਸਿੰਘ ਪਹਿਲੇ, ਜਸਦੀਪ ਦੂਜੇ ਅਤੇ ਸਿਮਰਨਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁੱਟ ਅੰਡਰ-14 ਲੜਕਿਆਂ ਵਿੱਚ ਪਰਮਜੋਤ ਸਿੰਘ ਪਹਿਲੇ, ਤਰਨਪ੍ਰੀਤ ਸਿੰਘ ਦੂਜੇ ਅਤੇ ਰਤਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-14 ਲੜਕੀਆਂ ਵਿਚੋਂ ਪਿਹੂਪ੍ਰੀਤ ਪਹਿਲੇ, ਏਕਨੂਰ ਕੌਰ ਦੂਜੇ ਅਤੇ ਜਸਕੀਰਤ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕਿਆਂ ਵਿਚੋਂ ਜਸਮੀਤ ਭਾਟੀਆ ਪਹਿਲੇ, ਪ੍ਰਭਜੋਤ ਸਿੰਘ ਦੂਜੇ ਅਤੇ ਇੰਦਰਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ।ਅੰਡਰ-17 ਲੜਕੀਆਂ ਵਿਚੋਂ ਪਲਕ ਚੌਹਾਨ ਪਹਿਲੇ, ਸਵਿਤ ਕੌਰ ਦੂਜੇ ਸਥਾਨ ’ਤੇ ਰਹੀ। ਅੰਡਰ-21 ਲੜਕੀਆਂ ਵਿਚੋਂ ਮੁਸਕਾਨ ਪਹਿਲੇ, ਜਸ਼ਵਪ੍ਰੀਤ ਕੌਰ ਧਾਮੀ ਦੂਜੇ ਅਤੇ ਜਸਦੀਪ ਕੌਰ ਤੀਜੇ ਸਥਾਨ ’ਤੇ ਰਹੀ। ਲੜਕਿਆਂ ਦੀ 600 ਮੀਟਰ ਦੌੜ ਵਿਚ ਅਦਿੱਤਿਆ ਸਿੰਘ ਪਹਿਲੇ, ਸਹਿਜਦੀਪ ਸਿੰਘ ਦੂਜੇ ਅਤੇ ਪ੍ਰਮੋਦ ਤੀਜੇ ਸਥਾਨ ’ਤੇ ਰਹੇ। ਅੰਡਰ-17 ਵਿਚ 3000 ਮੀਟਰ ਲੜਕੀਆਂ ਵਿਚ ਪ੍ਰਭਪ੍ਰੀਤ ਕੌਰ ਨੇ ਪਹਿਲਾ, ਤਨਵੀਰ ਕੌਰ ਦੂਜੇ ਅਤੇ ਤਾਨੀਆ ਤੀਜੇ ਸਥਾਨ ’ਤੇ ਰਹੀ। ਅੰਡਰ-17 ਵਿਚ 3000 ਮੀਟਰ ਲੜਕਿਆਂ ਵਿਚ ਅਹਿਸਾਨ ਅਲੀ ਪਹਿਲੇ, ਸੁਖਵੀਰ ਸਿੰਘ ਦੂਜੇ ਅਤੇ ਸੋਨੂੰ ਕੁਮਾਰ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਦੇ 100 ਮੀਟਰ ਮੁਕਾਬਲੇ ਵਿਚ ਪੂਨਮ ਪਹਿਲੇ, ਪਰਮਿੰਦਰ ਕੌਰ ਦੂਜੇ ਅਤੇ ਰਣਜੋਤ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕੇ 100 ਮੀਟਰ ਮੁਕਾਬਲੇ ਵਿਚ ਗਗਨਦੀਪ ਸਿੰਘ ਨੇ ਪਹਿਲਾ, ਹਰਮਨਜੋਤ ਸਿੰਘ ਦੂਜੇ ਅਤੇ ਮਾਧਵ ਪਾਸੀ ਤੀਜੇ ਸਥਾਨ ’ਤੇ ਰਹੇ।  ਅੰਡਰ-17 ਲੜਕੀਆਂ ਦੇ 800 ਮੀਟਰ ਮੁਕਾਬਲੇ ਵਿਚ ਡਿੰਪਲ ਕੁਮਾਰੀ ਪਹਿਲੇ, ਸਿਮਰਨਜੋਤ ਕੌਰ ਦੂਜੇ ਅਤੇ ਗੁਰਲੀਨ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕਿਆਂ ਦੇ 800 ਮੀਟਰ ਮੁਕਾਬਲੇ ਵਿੱਚ ਨਿਤੀਸ਼ ਯਾਦਵ ਪਹਿਲੇ, ਰਣਜੀਤ ਦੂਜੇ ਅਤੇ ਨਵਜੋਤ ਸਿੰਘ ਤੀਜੇ ਸਥਾਨ ’ਤੇ ਰਹੇ।ਅੰਡਰ-21 ਲੜਕੀਆਂ ਦੀ 5000 ਮੀਟਰ ਦੌੜ ਵਿੱਚ ਸਿਮਰਨ ਪਹਿਲੇ ਸਥਾਨ ’ਤੇ ਰਹੀ। ਅੰਡਰ-21 ਲੜਕਿਆਂ ਦੀ 5000 ਮੀਟਰ ਦੌੜ ਵਿਚ ਪਲਵਿੰਦਰ ਸਿੰਘ ਪਹਿਲੇ, ਜੋਵਨਪ੍ਰੀਤ ਸਿੰਘ ਦੂਜੇ ਅਤੇ ਕੁਲਵਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-21 100 ਮੀਟਰ ਲੜਕੀਆਂ ਵਿਚ ਮਹਿਕਪ੍ਰੀਤ ਸੈਣੀ ਪਹਿਲੇ, ਗੁਰਨੂਰ ਕੌਰ ਦੂਜੇ ਸਥਾਨ ’ਤੇ ਰਹੀ। ਅੰਡਰ-21 ਲੜਕਿਆਂ ਦੀ 100 ਮੀਟਰ ਦੌੜ ਵਿਚ ਦਮਨਦੀਪ ਸਿੰਘ ਪਹਿਲੇ, ਮਨਪ੍ਰੀਤ ਸਿੰਘ ਦੂਜੇ ਅਤੇ ਪਰਮਵੀਰ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-21 800 ਮੀਟਰ ਲੜਕਿਆਂ ਵਿਚ ਅਲੋਕ ਕੁਮਾਰ ਪਹਿਲੇ, ਜੋਵਨਪ੍ਰੀਤ ਦੂਜੇ ਅਤੇ ਸ਼ਿਵਮ ਤੀਜੇ ਸਥਾਨ ’ਤੇ ਰਹੇ। ਅੰਡਰ-21 ਲੜਕੀਆਂ ਦੀ 800 ਮੀਟਰ ਦੌੜ ਵਿੱਚ ਮਹਿਕ ਪਹਿਲੇ, ਨੈਨਾ ਦੂਜੇ ਅਤੇ ਸੰਦੀਪ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-21 ਤੋਂ 30 ਦੇ ਮੁਕਾਬਲਿਆਂ ਵਿੱਚ ਅਕਾਸ਼ਦੀਪ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ-41 ਤੋਂ 50 ਨੌਜਵਾਨਾਂ ਦੇ 100 ਮੀਟਰ ਮੁਕਾਬਲੇ ਵਿਚ ਗੁਰਦੀਪ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ-41 ਤੋਂ 50 ਨੌਜਵਾਨਾਂ ਦੇ 800 ਮੀਟਰ ਮੁਕਾਬਲੇ ਵਿੱਚ ਗੁਰਜਿੰਦਰ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ-51 ਤੋਂ 60 ਨੌਜਵਾਨਾਂ ਦੇ 100 ਮੀਟਰ ਮੁਕਾਬਲੇ ਵਿੱਚ ਅਵਤਾਰ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ 51 ਤੋਂ 60 ਨੌਜਵਾਨਾਂ ਦੇ 800 ਮੀਟਰ ਮੁਕਾਬਲੇ ਵਿਚ ਚਰਨਜੀਤ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ-70 ਤੋਂ 80 ਉਮਰ ਵਰਗ ਵਿਚ ਹਰਬੰਸ ਸਿੰਘ 800 ਮੀਟਰ ਵਿਚ ਪਹਿਲੇ ਸਥਾਨ ’ਤੇ ਰਿਹਾ। ਅੰਡਰ-61 ਤੋਂ 70 ਨੌਜਵਾਨਾਂ ਦੀ 800 ਮੀਟਰ ਦੌੜ ਵਿਚ ਲਖਵੀਰ ਸਿੰਘ ਪਹਿਲੇ ਸਥਾਨ ’ਤੇ ਰਿਹਾ। ਖੋ-ਖੋ ਅੰਡਰ-14 ਲੜਕੀਆਂ ਵਿਚ ਕੈਬਰਗ ਅਰਥ ਸਕੂਲ ਟਾਂਡਾ ਪਹਿਲੇ, ਵਿਕਟੋਰੀਆ ਇੰਟਰਨੈਸ਼ਨਲ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਵਿਚ ਗ੍ਰਾਮ ਪੰਚਾਇਤ ਧੁੱਗਣ ਕਲਾਂ ਪਹਿਲੇ ਅਤੇ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੂਜੇ ਸਥਾਨ ’ਤੇ ਰਿਹਾ। ਅੰਡਰ-14 ਲੜਕਿਆਂ ਵਿਚੋਂ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਪਹਿਲੇ ਅਤੇ ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਟਾਂਡਾ ਦੂਜੇ ਸਥਾਨ ’ਤੇ ਰਿਹਾ। ਬਲਾਕ ਮੁਕੇਰੀਆਂ ਵਿਚ ਅੰਡਰ-17 ਕਬੱਡੀ ਨੈਸ਼ਨਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਪਹਿਲੇ, ਗ੍ਰਾਮ ਪੰਚਾਇਤ ਟਾਂਡਾ ਰਾਮ ਸਹਾਏ ਦੂਜੇ ਸਥਾਨ ’ਤੇ ਰਹੇ। ਖੋ-ਖੋ ਅੰਡਰ-14 ਵਿੱਚ ਹਿੰਮਤਪੁਰ ਧਨੋਆ ਪਹਿਲੇ ਸਥਾਨ ’ਤੇ ਰਿਹਾ। ਵਾਲੀਬਾਲ ਅੰਡਰ-21 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਦੂਜੇ ਸਥਾਨ ’ਤੇ ਰਿਹਾ। ਵਾਲੀਬਾਲ ਅੰਡਰ-17 ਵਿੱਚ ਗ੍ਰਾਮ ਪੰਚਾਇਤ ਮਹਿੰਦੀਪੁਰ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਦੂਜੇ ਸਥਾਨ ’ਤੇ ਰਿਹਾ। ਸ਼ਾਟ ਪੁਟ ਅੰਡਰ-14 ਲੜਕਿਆਂ ਵਿੱਚ ਜਸ਼ਨ ਸੈਣੀ ਪਹਿਲਾ, ਵੰਸ਼ ਪੁਰੀ ਦੂਜੇ ਅਤੇ ਵੰਸ਼ ਸਿੰਘ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁਟ ਅੰਡਰ-17 ਵਿੱਚ ਕਸ਼ ਜਰਿਆਲ ਪਹਿਲੇ, ਲਵਪ੍ਰੀਤ ਦੂਜੇ ਅਤੇ ਕਾਵਿਆ ਸੋਨੀ ਤੀਜੇ ਸਥਾਨ ’ਤੇ ਰਹੇ। ਅੰਡਰ-21 ਸ਼ਾਤਪੁਰ ਲੜਕਿਆਂ ਵਿੱਚੋਂ ਸ਼ੁਭਮ ਰਾਣਾ ਪਹਿਲੇ, ਹਰਜੋਤ ਸਿੰਘ ਦੂਜੇ ਅਤੇ ਈਸ਼ਰਪਾਲ ਸਿੰਘ ਤੀਜੇ ਸਥਾਨ ’ਤੇ ਰਹੇ।  ਬਲਾਕ ਗੜ੍ਹਸ਼ੰਕਰ ਵਿੱਚ ਖੋ-ਖੋ ਅੰਡਰ-14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਬੀਰਮਪੁਰ ਪਹਿਲੇ, ਮਾਨਵ ਪਬਲਿਕ ਸਕੂਲ ਗੜ੍ਹਸ਼ੰਕਰ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਤੀਜੇ ਸਥਾਨ ’ਤੇ ਰਹੇ। ਅੰਡਰ-14 ਲੜਕੀਆਂ ਵਿੱਚ ਸਰਕਾਰੀ ਮਿਡਲ ਸਕੂਲ ਹਾਜੀਪੁਰ ਪਹਿਲੇ, ਐਸਬੀਐਸ ਸਦਰਪੁਰ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈਬੋਵਾਲ ਪਹਿਲੇ ਸਥਾਨ ’ਤੇ ਰਿਹਾ।ਅੰਡਰ-17 ਲੜਕੀਆਂ ਵਿੱਚ ਐਮ.ਆਰ.ਪਨਾਮ ਪਹਿਲੇ, ਏ.ਬੀ.ਐਸ ਸਦਰਪੁਰ ਦੂਜੇ ਸਥਾਨ ’ਤੇ ਰਹੇ। ਅਥਲੈਟਿਕਸ ਦੇ 60 ਮੀਟਰ ਦੇ ਮੁਕਾਬਲੇ ਵਿਚ ਤਨਵੀਰ ਪਹਿਲੇ, ਵਿਵੇਕ ਦੂਜੇ ਅਤੇ ਹਰਮਾਲ ਸਿੰਘ ਤੀਜੇ ਸਥਾਨ ’ਤੇ ਰਿਹਾ। 600 ਮੀਟਰ ਲੜਕਿਆਂ ਦੇ ਮੁਕਾਬਲੇ ਵਿੱਚ ਬਬਲੂ ਪਹਿਲੇ, ਵਾਰਿਸ ਦੂਜੇ ਅਤੇ ਵਿਵੇਕ ਤੀਜੇ ਸਥਾਨ ’ਤੇ ਰਿਹਾ। 200 ਮੀਟਰ ਲੜਕਿਆਂ ਦੇ ਮੁਕਾਬਲੇ ਵਿਚ ਅਬਰਾਰ ਪਹਿਲੇ, ਮਨਿੰਦਰ ਸਿੰਘ ਦੂਜੇ ਅਤੇ ਨਵਜੋਤ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਦੇ 800 ਮੀਟਰ ਮੁਕਾਬਲੇ ਵਿਚ ਜਸਪ੍ਰੀਤ ਨਾਗਰਾ ਨੇ ਪਹਿਲਾ, ਦੀਕਸ਼ਾ ਕੁਮਾਰੀ ਦੂਜੇ ਅਤੇ ਅਨਾਮਿਕਾ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕੀਆਂ ਦੇ 100 ਮੀਟਰ ਮੁਕਾਬਲੇ ਵਿੱਚ ਕੋਮਲਪ੍ਰੀਤ ਕੌਰ ਪਹਿਲੇ, ਮਨਸਿਮਰਨ ਕੌਰ ਦੂਜੇ ਅਤੇ ਤਾਨਿਆ ਠਾਕੁਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕੀਆਂ ਦੇ 400 ਮੀਟਰ ਮੁਕਾਬਲੇ ਵਿਚ ਨਵਨੀਤ ਕੌਰ ਪਹਿਲੇ, ਪ੍ਰਿਆ ਮੌਰੀਆ ਦੂਜੇ ਅਤੇ ਹਰਮਨਜੀਤ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-14 ਲੜਕੀਆਂ ਦੇ 60 ਮੀਟਰ ਮੁਕਾਬਲੇ ਵਿੱਚ ਡਾਲੀ ਨੇ ਪਹਿਲਾ, ਹਰਮਨਪ੍ਰੀਤ ਕੌਰ ਦੂਜੇ ਅਤੇ ਗੁਰਸ਼ਗੁਨ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-14 ਲੜਕੀਆਂ ਦੇ 600 ਮੀਟਰ ਮੁਕਾਬਲੇ ਵਿੱਚ ਗੁਰਮਿਤਾ ਪਹਿਲੇ, ਗੁਰਸ਼ਗੁਨ ਕੌਰ ਦੂਜੇ ਅਤੇ ਗੋਪੀ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕਿਆਂ ਦੇ 1500 ਮੀਟਰ ਮੁਕਾਬਲੇ ਵਿੱਚ ਮਨਿੰਦਰ ਸਿੰਘ ਪਹਿਲੇ, ਪੁਰਸ਼ੋਤਮ ਦੂਜੇ ਅਤੇ ਮਨਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ।ਲੜਕਿਆਂ ਦੇ 800 ਮੀਟਰ ਮੁਕਾਬਲੇ ਵਿੱਚ ਸਾਈਮਨ ਡਾਂਗ ਪਹਿਲੇ, ਹਰਮਨ ਸਿੰਘ ਦੂਜੇ ਅਤੇ ਅਦਿਤਿਆ ਸ਼ਰਮਾ ਤੀਜੇ ਸਥਾਨ ’ਤੇ ਰਹੇ। ਲੜਕਿਆਂ ਦੇ 100 ਮੀਟਰ ਮੁਕਾਬਲੇ ਵਿੱਚ ਸਜੀਤ ਪਹਿਲੇ, ਨੈਤਿਕ ਦੂਜੇ ਅਤੇ ਜਸਪ੍ਰੀਤ ਤੀਜੇ ਸਥਾਨ ’ਤੇ ਰਿਹਾ।

    Read More »
  • संत बाबा हरि सिंह स्पोर्ट्स क्लब कहारपुर और गांव गोगड़ों के बीच फुटबॉल मैच का आयोजन

    होशियारपुर: खेलों के प्रति युवा पीढ़ी में बढ़ती रुचि और समाज में खेलकूद के महत्त्व को प्रोत्साहित करने के उद्देश्य…

    Read More »
  • ’ਖੇਡਾਂ ਵਤਨ ਪੰਜਾਬ ਦੀਆਂ-2024’ ਦੀ ਮਸ਼ਾਲ ਦਾ ਹੁਸ਼ਿਆਰਪੁਰ ਪਹੁੰਚਣ ’ਤੇ ਹੋਇਆ ਸ਼ਾਨਦਾਰ ਸਵਾਗਤ

    ਹੁਸ਼ਿਆਰਪੁਰ, 24 ਅਗਸਤ :  ਸਿਹਤਮੰਦ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਸੂਬੇ ਨੂੰ ਖੇਡਾਂ ਵਿਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ…

    Read More »
  • ਜ਼ਿਲ੍ਹੇ ’ਚ 3 ਸਤੰਬਰ ਤੋਂ ਸ਼ੁਰੂ ਹੋਣਗੇ ‘ਖੇਡਾ ਵਤਨ ਪੰਜਾਬ ਦੀਆਂ-2024’ ਖੇਡ ਮੁਕਾਬਲੇ: ਕੋਮਲ ਮਿੱਤਲ

    ਹੁਸ਼ਿਆਰਪੁਰ, 16 ਅਗਸਤ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿਚ 3 ਸਤੰਬਰ ਤੋਂ 7 ਸਤੰਬਰ…

    Read More »
Back to top button

You cannot copy content of this page