Amritsarਪੰਜਾਬ

ਯੂ.ਐਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਤੀਸਰਾ ਸੁਰ ਉਤਸਵ 2024

ਅੰਮ੍ਰਿਤਸਰ, 22 ਜੁਲਾਈ: ਯੂ.ਐਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬ ਵਿੱਚ ਜਨਮੇ ਅਦਾਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਦੂਜੇ ਦਿਨ ਮੁੱਖ ਮਹਿਮਾਨ ਸ੍ਰ. ਹਰਪ੍ਰੀਤ ਸਿੰਘ (ਆਈ. ਏ. ਐਸ) ਅਤੇ ਡਾ. ਹਰਨੂਰ ਕੌਰ (ਐਸ. ਡੀ. ਐਮ) ਨੇ ਸ਼ਿਰਕਤ ਕੀਤੀ।

ਸੁਰ ਉਤਸਵ ਦਾ ਅੱਜ ਦੂਜਾ ਦਿਨ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੋੜੀ ਕਲਿਆਣ ਜੀ ਤੇ ਆਨੰਦ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਦੇ ਸੰਚਾਲਕ ਹਰਿੰਦਰ ਸੋਹਲ ਨੇ ਕਲਿਆਣ ਤੇ ਆਨੰਦ ਦੇ ਜੀਵਨ ਅਤੇ ਸੰਘਰਸ਼ ਭਰੀ ਜ਼ਿੰਦਗੀ ਬਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਕਿਸ ਤਰ੍ਹਾਂ ਇਸ ਜੋੜੀ ਨੇ ਬਾਲੀਵੂਡ ਨੂੰ ਸੁਪਰਹਿੱਟ ਗੀਤ ਸੰਗੀਤ ਦਿੱਤੇ।


ਇਸ ਸੰਗੀਤਮਈ ਸ਼ਾਮ ਦੇ ਗਾਇਕ ਜਸਪਿੰਦਰ ਸਿੰਘ, ਅਨਿਲ ਨਿਸਚਲ, ਸਾਵਨ ਵੇਰਕਾ, ਮਨਜੀਤ ਇੰਦਰ, ਅਮਰਦੀਪ ਸਿੰਘ, ਕੁਲਬੀਰ ਸਿੰਘ ਅਤੇ ਭੂਪਿੰਦਰ ਸਿੰਘ ਨੇ ਗੀਤ ਪੇਸ਼ ਕੀਤੇ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page