Amritsarਪੰਜਾਬ

ਸੰਸਾਰ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਸਾਹਿਬ ਦੀ 100 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ‘ਸੁਰ ਉਤਸਵ 2024’ ਦਾ ਆਗਾਜ਼

ਅੰਮ੍ਰਿਤਸਰ, 21 ਜੁਲਾਈ : ਯੂ.ਐਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬ ਵਿੱਚ ਜਨਮੇ ਅਦਾਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦਾ ਉਦਘਾਟਨ ਮੁੱਖ ਮਹਿਮਾਨ ਡੀ. ਆਈ. ਜੀ. ਬਾਰਡਰ ਰੇਂਜ਼ ਰਾਕੇਸ਼ ਕੌਸ਼ਲ, ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਕੁਲਬੀਰ ਸਿੰਘ ਸੂਰੀ, ਗਾਇਕ ਹਰਿੰਦਰ ਸੋਹਲ, ਰਾਣਾ ਪ੍ਰਤਾਪ ਸ਼ਰਮਾ, ਡਾ. ਕਰਮਜੀਤ ਗਿੱਲ, ਦਲਜੀਤ ਅਰੋੜਾ ਆਦਿ ਨੇ ਸ਼ਮਾ ਰੋਸ਼ਨ ਕਰਕੇ ਕੀਤਾ।

ਸਮਾਗਮ ਦੇ ਆਗਾਜ਼ ਤੋਂ ਪਹਿਲਾ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਮੁਹੰਮਦ ਰਫ਼ੀ ਸਾਹਿਬ ਦੇ ਬੁੱਤ ਦੇ ਫੁੱਲਾਂ ਦਾ ਹਾਰ ਪਾ ਕੇ ਕੀਤਾ ਗਿਆ।
ਸੁਰ ਉਤਸਵ ਦੇ ਪਹਿਲੇ ਦਿਨ ਬਾਲੀਵੂਡ ਜਗਤ ਦੇ ਸੁਪ੍ਰਸਿੱਧ ਗਾਇਕ ਜਨਾਬ ਮੁਹੰਮਦ ਰਫ਼ੀ ਅਤੇ ਸੰਗੀਤਕਾਰ ਓ. ਪੀ. ਨਈਅਰ ਸਾਹਿਬ ਨੂੰ ਸਮਰਪਿਤ ਕੀਤਾ।

ਇਸ ਸੰਗੀਤਮਈ ਸ਼ਾਮ ਦੇ ਗਾਇਕ ਡਾ. ਅਮਿਤ ਧਵਨ, ਡਾ. ਹਰਪ੍ਰੀਤ ਸਿੰਘ, ਡਾ. ਦਮਨਦੀਪ ਸਿੰਘ, ਡਾ. ਗੁਰਪ੍ਰੀਤ ਛਾਬੜਾ, ਡਾ. ਨਵਨੀਤ (ਗੁਰਦਾਸਪੁਰ), ਦਵਿੰਦਰ ਖੋਸਲਾ, ਡਾ. ਸੰਗੀਤਾ ਉੱਪਲ, ਡਾ. ਨਵਨੀਤ, ਪਵਨ ਕੁਮਾਰ ਨੇ ਗੀਤ ਪੇਸ਼ ਕੀਤੇ। ਇਸ ਮੌਕੇ ਜਗਦੀਪ ਹੀਰ, ਸਾਵਨ ਵੇਰਕਾ, ਬਿਕਰਮ ਬਿੰਨੀ, ਮਨਪ੍ਰੀਤ ਸੋਹਲ, ਸੁਖਵੰਤ ਸਿੰਘ, ਸਾਹਿਲ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਸੰਗੀਤ ਪੇ੍ਰਮੀ ਹਾਜ਼ਰ ਸਨ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page