Hoshairpurਪੋਲੀਟੀਕਲ

ਸਰਕਲ ਬਾਗਪੁਰ ਦੇ ਪਿੰਡ ਮਹਿੰਦੀਪੁਰ ‘ਚ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਕੀਤੀ ਮੀਟਿੰਗ

ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਲ ਬਾਗਪੁਰ ਦੇ ਪਿੰਡ ਮਹਿੰਦੀਪੁਰ ਵਿਖ਼ੇ ਭੁਪਿੰਦਰ ਸਿੰਘ ਮਹਿੰਦੀਪੁਰ ਸਰਕਲ ਪ੍ਰਧਾਨ ਦੇ ਪ੍ਰਬੰਧਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਚੋਣ ਮੀਟਿੰਗ ਕਰਵਾਈ ਗਈ|

ਇਸ ਵਿੱਚ ਵਿਸ਼ੇਸ਼ ਤੌਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਰਿੰਦਰ ਸਿੰਘ ਬਾਜਵਾ ਸਾਬਕਾ ਮੈਂਬਰ ਰਾਜ ਸਭਾ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮ 84, ਜਤਿੰਦਰ ਸਿੰਘ ਲਾਲੀ ਬਾਜਵਾ ਕੌਮੀ ਸੀਨੀਅਰ ਮੀਤ ਪ੍ਰਧਾਨ, ਸੰਜੀਵ ਤਲਵਾੜ ਕੌਮੀ ਮੀਤ ਪ੍ਰਧਾਨ ਨੇ ਸ਼ਿਰਕਤ ਕੀਤੀ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਅਧਾਰਿਤ ਰਾਜਨੀਤਿਕ ਪਾਰਟੀਆਂ ਨੇ ਕੇਵਲ ਆਪਣੀ ਸਿਆਸੀ ਖਹਿਸ਼ਾਂ ਦੀ ਪੂਰਤੀ ਦੇ ਮਕਸਦ ਲਈ ਹੀ ਵਰਤਿਆ ਉਨ੍ਹਾਂ ਦਾ ਪੰਜਾਬ ਦੀ ਜਨਤਾ ਦੇ ਹਿੱਤਾਂ ਨਾਲ ਕ਼ੋਈ ਲੈਣਾ ਦੇਣਾ ਨਹੀਂ ਰਿਹਾ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਹੋਇਆ ਹੈ ਜਿਸ ਦੀ ਮਿਸਾਲ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਲਾਗੂ ਹੋਈਆਂ ਵਿਕਾਸ ਮੁਖੀ ਯੋਜਨਾਵਾਂ ਸਬੂਤ ਹਨ ਇਸ ਲਈ ਪੰਜਾਬ ਦੇ ਲੋਕ ਹੁਣ ਅਸਲੀਅਤ ਜਾਣਾ ਚੁੱਕੇ ਹਨ ਅਤੇ ਲੋਕ ਸਭਾ ਚੋਣਾਂ ਲਈ ਕੇਵਲ ਪੰਜਾਬ ਦੀ ਸਭ ਤੋਂ ਵੱਡੀ ਖੇਤਰੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਸਮਰਥਨ ਦੇਣ ਦਾ ਮਨ ਬਣਾ ਕੇ ਬੈਠੇ ਹਨ ਐਡਵੋਕਟ ਹਰਜਿੰਦਰ ਸਿੰਘ ਧਾਮੀ ਨੇ ਪਾਰਟੀ ਉਮੀਦਵਾਰ ਸੋਹਨ ਸਿੰਘ ਠੰਡਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਡੱਟ ਕੇ ਇੱਕ ਇੱਕ ਵੋਟ ਉੱਪਰ ਮਿਹਨਤ ਕਰਨ ਅਤੇ ਇੱਕ ਇੱਕ ਬੂਥ ਉੱਪਰ ਮਜਬੂਤੀ ਨਾਲ ਪਹਿਰਾ ਦੇਣ ਦੀ ਅਪੀਲ ਕੀਤੀ |

ਇਸ ਮੌਕੇ ਇੰਦਰਜੀਤ ਸਿੰਘ ਕੰਗ ਜ਼ਿਲਾ ਪ੍ਰਧਾਨ ਯੂਥ ਵਿੰਗ ਦਿਹਾਤੀ ਹਰਸਿਮਰਨ ਸਿੰਘ ਹਰਜੀ ਬਾਜਵਾ, ਨੰਬਰਦਾਰ ਤੀਰਥ ਸਿੰਘ ਸਤੌਰ ਜਿਲਾ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਮਿੱਠੇਵਾਲ,ਪਰਮਿੰਦਰਜੀਤ ਕੌਰ ਬੀਬੀ ਰਵਿੰਦਰ ਕੌਰ,ਬੀਬੀ ਬਲਵਿੰਦਰ ਕੌਰ ਮਿੱਠੇਵਾਲ, ਐਡਵੋਕੇਟ ਸੂਰਜ ਸਿੰਘ ਬਾਗਪੁਰ, ਸੁਖਦੇਵ ਸਿੰਘ ਸੁੱਖਾ ਪੰਚ, ਪਰਮਿੰਦਰ ਕੁਮਾਰ ਸਰਪੰਚ, ਜੋਗਿੰਦਰ ਸਿੰਘ ਪੰਚ, ਬਲਵੀਰ ਸਿੰਘ ਹੁਸੈਨਪੁਰ, ਧਰਮਵੀਰ ਸਿੰਘ, ਅਵਤਾਰ ਸਿੰਘ ਬਿਲਾ ਦਵਿੰਦਰ ਸਿੰਘ, ਵਰਿੰਦਰ ਸਿੰਘ ਟਰਾਂਸਪੋਰਟ, ਮਲਕੀਤ ਸਿੰਘ ਮਾਸਟਰ ਕਰਨੈਲ ਸਿੰਘ, ਬਖਸ਼ੀਸ਼ ਸਿੰਘ,ਗੁਰਪਾਲ ਸਿੰਘ ਮਹਿੰਦੀਪੁਰ ਡਾਕਟਰ ਸਤਨਾਮ ਸਿੰਘ ਆਦਮਵਾਲਗੜੀ, ਬਲਵੀਰ ਸਿੰਘ ਖੁਣਖੁਣ ਰਜਿੰਦਰ ਕੁਮਾਰ ਮਹਿੰਦੀਪੁਰ,ਰਣਦੀਪ ਸਿੰਘ ਕੁਲਦੀਪ ਸਿੰਘ ਅਮਰੀਕ ਸਿੰਘ ਕੁਲਵੰਤ ਸਿੰਘ, ਗੁਰਦਿਆਲ ਸਿੰਘ ਮਨਦੀਪ ਸਿੰਘ ਆਦਿ ਹਾਜ਼ਰ ਸਨ |

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page