Hoshairpurਪੋਲੀਟੀਕਲ

ਸੰਜੀਵ ਤਲਵਾੜ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਨਿਯੁਕਤ ਕੀਤਾ ਮੀਤ ਪ੍ਰਧਾਨ

ਹੁਸ਼ਿਆਰਪੁਰ, 22 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਅੱਜ ਜਾਰੀ ਕੀਤੇ ਗਏ ਇੱਕ ਪੱਤਰ ਰਾਹੀਂ ਹੁਸ਼ਿਆਰਪੁਰ ਜਿਲੇ ਦੀ ਰਾਜਨੀਤਿਕ ਪ੍ਰਮੁੱਖ ਸ਼ਖਸ਼ੀਅਤ ਸੰਜੀਵ ਤਲਵਾੜ ਨੂੰ ਪਾਰਟੀ ਦੇ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ। ਦੱਸਣਾ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਕਈ ਦਹਾਕੇ ਇੱਕ ਮਿਹਨਤੀ ਅਤੇ ਸਿਰੜੀ ਵਰਕਰ ਅਤੇ ਆਗੂ ਵੱਲੋਂ ਕੰਮ ਕਰਨ ਵਾਲੇ ਸੰਜੀਵ ਤਲਵਾਰ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ ।

ਆਪਣੀ ਇਸ ਨਿਯੁਕਤੀ ਤੇ ਗੱਲਬਾਤ ਕਰਦੇ ਹੋਏ ਸੰਜੀਵ ਤਲਵਾੜ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਭਰੋਸਾ ਉਹਨਾਂ ਉੱਪਰ ਪ੍ਰਗਟਾ ਕੇ ਇਸ ਮਹੱਤਵਪੂਰਨ ਅਹੁਦੇ ਨਾਲ ਉਹਨਾਂ ਨੂੰ ਨਿਵਾਜਿਆ ਗਿਆ ਹੈ ਉਹ ਪਾਰਟੀ ਦੀਆਂ ਆਸਾਂ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਨਗੇ।

ਉਹਨਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਪੰਜਾਬੀਅਤ ਲਈ ਜਿਸ ਤਰ੍ਹਾਂ ਡੱਟ ਕੇ ਕੰਮ ਕੀਤਾ ਜਾ ਰਿਹਾ ਹੈ ਇਸ ਦੀ ਜਾਣਕਾਰੀ ਘਰ ਘਰ ਪਹੁੰਚਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕੀਤਾ ਜਾਵੇਗਾ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page