ਪੰਜਾਬਕ੍ਰਾਈਮ

ਬਟਾਲਾ ਪੁਲਿਸ ਵਲੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼, ਦੋ ਦੋਸ਼ੀ ਗਿਰਫ਼ਤਾਰ

ਬਟਾਲਾ, 13 ਅਪਰੈਲ: ਐਸ ਐਸ ਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਵਲੋਂ ਪੁਲਿਸ ਲਾਈਨ ਵਿੱਖੇ ਪਰੈੱਸ ਕਾਨਫਰੰਸ ਕੀਤੀ ਗਈ ਤੇ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਦੋ ਦੋਸ਼ੀ ਗਿਰਫ਼ਤਾਰ ਕੀਤੇ ਗਏ ਹਨ। 

ਐਸਐਸਪੀ ਬਟਾਲਾ ਨੇ ਦੱਸਿਆ ਕਿ 12 ਅਪਰੈਲ 2024 ਨੂੰ ਇਕ ਦਰਖਾਸਤ ਜੋਬਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਜੋਧਾ ਨੰਗਲ ਨੇ ਇਕ ਦਰਖਾਸਤ ਦਿੱਤੀ ਕਿ ਉਸਦਾ ਵੱਡਾ ਭਰਾ ਪ੍ਰਭਦੀਪ ਸਿੰਘ ਉਰਫ ਭੀਮ ਪੁੱਤਰ ਮਨਜੀਤ ਸਿੰਘ ਮਿਤੀ 11 ਅਪਰੈਲ 2024 ਦਾ ਸੁਰੇਸ਼ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਮੋਹਰਬਾਨਪੁਰ ਅੰਮ੍ਰਿਤਸਰ ਨੂੰ ਮਿਲਣ ਲਈ ਜਿਲਾ ਬਟਾਲਾ ਵਿਖੇ ਗਿਆ ਪਰ ਉਸਤੋ ਬਾਅਦ ਘਰ ਵਾਪਸ ਨਹੀਂ ਆਇਆ ਤਾਂ ਕਾਫੀ ਉਡੀਕ ਕਰਨ ਤੋ ਬਾਅਦ ਉਸਨੇ ਸੁਰੇਸ਼ ਕੁਮਾਰ ਨੂੰ ਫੋਨ ਕੀਤਾ ਅਤੇ ਆਪਣੇ ਭਰਾ ਸਬੰਧੀ ਪੁੱਛਿਆ ਜਿਸਤੇ ਸੁਰੇਸ਼ ਕੁਮਾਰ ਨੇ ਉਸਨੂੰ ਕਿਹਾ ਕਿ ਉਹ ਇੱਥੇ ਕਿੱਤੇ ਹੋਵੇਗਾ ਅਤੇ ਆਪਾ ਉਸਨੂੰ ਲੱਭ ਲੈਂਦੇ ਹਾਂ।

ਜਿਸਤੇ ਦਰਖਾਸਤ ਕਰਤਾ ਸੁਰੇਸ਼ ਕੁਮਾਰ ਨਾਲ ਆਪਣੇ ਭਰਾ ਨੂੰ ਲੱਭਦਾ ਰਿਹਾ ਜੋ ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਦੇ ਭਰਾ ਦੇ ਨਾਲ ਮਿਤੀ 11 ਅਪਰੈਲ 2024 ਨੂੰ ਆਏ ਦੋ ਵਿਅਕਤੀ ਜਿੰਨਾ ਦਾ ਨਾਮ ਰਜਿੰਦਰ ਸਿੰਘ ਵਾਸੀ ਗੁੰਮਟਾਲਾ ਰੋਡ ਅੰਮ੍ਰਿਤਸਰ ਅਤੇ ਵੱਸਣ ਸਿੰਘ ਵਾਸੀ ਪਿੰਡ ਮੋਨੀਆ ਕੁਹਾਰਾ ਅੰਮ੍ਰਿਤਸਰ ਦਿਹਾਤੀ ਅਗਵਾ ਹੋ ਚੁੱਕੇ ਹਨ ਅਤੇ ਉਸਦਾ ਭਰਾ ਵੀ ਉਨਾ ਦੇ ਨਾਲ ਅਗਵਾ ਹੋ ਚੁੱਕਾ ਹੈ ਜੋ ਇਸ ਸਬੰਧੀ ਰਜਿੰਦਰ ਸਿੰਘ ਦੀ ਪਤਨੀ ਮੋਨਿਕਾ ਨੂੰ ਕਿਸੇ ਵਿਦੇਸ਼ੀ ਨੰਬਰ ਤੋਂ 2 ਕਰੋੜ 50 ਲੱਖ ਦੀ ਫਿਰੋਤੀ ਸਬੰਧੀ ਫੋਨ ਆਇਆ ਕਿ ਤੁਸੀ ਫਿਰੋਤੀ ਦੀ ਮੰਗ ਪੂਰੀ ਕਰੋ ਤਾਂ ਹੀ ਅਸੀ ਤਿੰਨ ਅਗਵਾ ਵਿਅਕਤੀਆ ਨੂੰ ਰਿਹਾਅ ਕਰਾਂਗੇ। ਜਿਸਤੇ ਮੁਕੱਦਮਾ ਨੰਬਰ 30 ਮਿਤੀ 12.4.2024 ਜੁਰਮ 365,387,506,120-ਬੀ ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੈਡਮ ਅਸ਼ਵਨੀ ਗੋਟਿਆਲ, ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਬਟਾਲਾ ਦੇ ਦਿਸ਼ਾ ਨਿਰਦੇਸ਼ ਤੇ ਡੀ.ਐਸ.ਪੀ ਸ੍ਰੀ ਅਜਾਦ ਦਵਿੰਦਰ ਸਿੰਘ ਪੀ.ਪੀ.ਐਸ ਸਬ ਡਵੀਜਨ ਸਿਟੀ ਬਟਾਲਾ ਦੀ ਨਿਗਰਾਨੀ ਹੇਠ ਐਸ ਆਈ ਖੁਸ਼ਬੂ ਸ਼ਰਮਾ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਦੀ ਟੀਮ ਨੇ ਦੋਰਾਨੇ ਤਫਤੀਸ਼ ਮਾਮਲੇ ਦੇ ਤੱਥਾਂ ਦੀ ਪੜਤਾਲ ਕਰਦੇ ਹੋਏ ਸੁਰੇਸ਼ ਕੁਮਾਰ ਉਕਤ ਦੀ ਨੀਅਤ ਸ਼ੱਕੀ ਪਾਈ ਗਈ ਅਤੇ ਪੁੱਛਗਿੱਛ ਦੌਰਾਨ ਉਸਦੇ ਫੋਨ ਟੈਕਨੀਕਲ ਤਰੀਕੇ ਨਾਲ ਜਾਂਚ ਕਰਨ ਤੇ ਕੁੱਝ ਸ਼ੱਕੀ ਨੰਬਰਾ ਦਾ ਪਤਾ ਕਰਕੇ ਪਿੰਡ ਗਾਜੀਭਰਵਾਨ ਜਿਲਾ ਪਠਾਨਕੋਟ ਵਿਖੇ ਰੇਡ ਕੀਤੀ ਗਈ ਜਿਥੇ ਉਕਤ ਤਿੰਨਾਂ ਵਿਅਕਤੀਆਂ ਨੂੰ ਅਗਵਾ ਕਰਨ ਵਾਲਾ ਵਿਅਕਤੀ ਦੀ ਪਹਿਚਾਣ ਕੀਤੀ ਗਈ ਜੋ ਕਿ ਭੂਸ਼ਨ ਸਿੰਘ ਪੁੱਤਰ ਰੱਖ ਸਿੰਘ ਵਾਸੀ ਗਾਜੀਭਰਵਾਨ ਜਿਲਾ ਪਠਾਨਕੋਟ ਵਜੋ ਹੋਈ ਜਿਸਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਪੁਲਿਸ ਪਾਰਟੀ ਵੱਲੋ ਕਾਬੂ ਕੀਤਾ ਗਿਆ ਜਿਸ ਪਾਸੋ ਉਕਤ ਤਿੰਨੇ ਅਗਵਾ ਵਿਅਕਤੀਆਂ ਨੂੰ ਉਸਦੇ ਕਬਜ਼ੇ ਵਿੱਚੋ ਸੁਰੱਖਿਅਤ ਹਾਲਤ ਵਿੱਚ ਛੁਡਵਾਇਆ ਗਿਆ।

ਇਸਤੋ ਇਲਾਵਾ ਵਾਰਦਾਤ ਸਮੇ ਵਰਤੀ ਗੱਡੀ ਸਵਿਫਟ ਡਿਜਾਇਰ ਉਸ ਪਾਸੋ ਬ੍ਰਾਮਦ ਕੀਤੀ ਗਈ। ਜੋ ਅਗਵਾ ਰਜਿੰਦਰ ਸਿੰਘ ਦੀ ਪਤਨੀ ਮੋਨਿਕਾ ਨੂੰ ਕਿਸੇ ਵਿਦੇਸ਼ੀ ਨੰਬਰ ਤੋ ਦੋ ਕਰੋੜ 50 ਲੱਖ ਦੀ ਫਿਰੋਤੀ ਸਬੰਧੀ ਫੋਨ ਆਇਆ ਸੀ, ਉਹ ਨੰਬਰ ਭੂਸ਼ਨ ਸਿੰਘ ਦੇ ਲੜਕੇ ਬੀਰ ਸਿੰਘ ਉਮਰ ਕ੍ਰੀਬ 26 ਸਾਲ ਜੋ ਕ੍ਰੀਬ ਦੋ ਸਾਲਾ ਤੋਂ ਵਿਦੇਸ਼ ਸਪੇਨ ਵਿੱਚ ਰਹਿ ਰਿਹਾ ਹੈ ਪਾਇਆ ਗਿਆ ਹੈ। ਜੋ ਦੋਸ਼ੀਆ ਪਾਸੋਂ ਛੁਡਵਾਏ ਗਏ ਉਕਤ ਤਿੰਨੇ ਪੀੜਤ ਵਿਅਕਤੀਆ ਨੂੰ ਉਹਨਾ ਦੇ ਵਾਰਸਾ ਹਵਾਲੇ ਕੀਤਾ ਗਿਆ है।

ਗ੍ਰਿਫਤਾਰ ਦੋਸ਼ੀ ਸੁਰੇਸ਼ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਮੇਹਰਬਾਨਪੁਰਾ ਜਿਲਾ ਅੰਮ੍ਰਿਤਸਰ ਦਿਹਾਤੀ ਪਹਿਲਾ ਤੋ ਦਰਜ ਮੁਕੱਦਮਾ ਨੰਬਰ 21/2020 ਜੁਰਮ 406,420, ਭ:ਦ 13 ਪੰਜਾਬ ਟ੍ਰੈਵਲ ਪਰਫੈਸ਼ਨਲ ਰੈਗੂਲੇਸ਼ਨ ਐਕਟ ਥਾਣਾ ਬਹਿਰਾਮ ਐਸ.ਬੀ.ਐਸ ਨਗਰ ਵਿਖੇ ਦਰਜ ਹੈ ਅਤੇ ਦੋਸ਼ੀ ਭੂਸ਼ਨ ਸਿੰਘ ਪੁੱਤਰ ਰੱਖ ਸਿੰਘ ਵਾਸੀ ਗਾਜੀਭਰਵਾਨ ਜਿਲਾ ਪਠਾਨਕੋਟ ਹੈ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page