Hoshairpur

ਮਹੰਤ ਰਮਿੰਦਰ ਦਾਸ ਜੀ ਵੱਲੋਂ ਲਾਲੀ ਬਾਜਵਾ ਦਾ ਸਨਮਾਨ

ਹੁਸ਼ਿਆਰਪੁਰ  24 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਹੋਣ ਉਪਰੰਤ ਜਤਿੰਦਰ ਸਿੰਘ ਲਾਲੀ ਬਾਜਵਾ ਉਦਾਸੀਨ ਆਸ਼ਰਮ ਡੇਰਾ ਬਾਬਾ ਚਰਨ ਸ਼ਾਹ ਜੀ ਬਹਾਦਰਪੁਰ ਵਿਖੇ ਪੁੱਜੇ ਜਿੱਥੇ ਮਹੰਤ ਰਮਿੰਦਰ ਦਾਸ ਜੀ ਵਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਦਾ ਸਵਾਗਤ ਕੀਤਾ ਗਿਆ ਤੇ ਨਵੀਂ ਮਿਲੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ।

ਮਹੰਤ ਰਮਿੰਦਰ ਦਾਸ ਨੇ ਕਿਹਾ ਕਿ ਲਾਲੀ ਬਾਜਵਾ ਵੱਲੋਂ ਹਮੇਸ਼ਾ ਸੱਚੀ-ਸੁੱਚੀ ਸਿਆਸਤ ਨੂੰ ਅੱਗੇ ਵਧਾਇਆ ਗਿਆ ਹੈ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਇਹ ਸੱਚ ਦੇ ਰਸਤੇ ਉੱਪਰ ਪਹਿਰਾ ਦਿੰਦੇ ਰਹਿਣਗੇ ਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਲਾਲੀ ਬਾਜਵਾ ਵੱਲੋਂ ਮਹੰਤ ਰਮਿੰਦਰ ਦਾਸ ਜੀ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਸਾਥੀਆਂ ਦੀ ਮਦਦ ਨਾਲ ਤਨਦੇਹੀ ਨਾਲ ਨਿਭਾਇਆ ਜਾਵੇਗਾ।

ਇਸ ਮੌਕੇ ਸਤਵਿੰਦਰ ਸਿੰਘ ਆਹਲੂਵਾਲੀਆ,ਰਣਧੀਰ ਸਿੰਘ ਭਾਰਜ ਸਰਕਲ ਪ੍ਰਧਾਨ-2, ਪੁਨੀਤਇੰਦਰ ਸਿੰਘ ਕੰਗ,ਚਰਨਜੀਤ ਸਿੰਘ,ਰਵਿੰਦਰ ਪਾਲ ਮਿੰਟੂ, ਹਿਤੇਸ਼ ਪਰਾਸ਼ਰ,ਗੁਰਪ੍ਰੀਤ ਸਿੰਘ ਕੋਹਲੀ, ਜਪਿੰਦਰਪਾਲ ਸਿੰਘ ਅਟਵਾਲ,ਹਰਪ੍ਰੀਤ ਸਿੰਘ ਅਨੰਦ, ਮਨਦੀਪ ਸਿੰਘ, ਮੁਕੇਸ਼ ਸੂਰੀ ਵੀ ਮੌਜੂਦ ਰਹੇ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page