Hoshairpurਪੰਜਾਬ

ਰੇਲਵੇ ਮੰਡੀ ਦੀਆਂ ਚਾਰ ਵਿਦਿਆਰਥਣਾਂ ਨੇ ਪਾਸ ਕੀਤੀ NEET ਪ੍ਰੀਖਿਆ

ਹੁਸ਼ਿਆਰਪੁਰ, 15 ਜੂਨ : ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੈਕੰਡਰੀ ਸਮਾਟ ਸਕੂਲ ਰੇਲਵੇ ਮੰਡੀ ਦੀਆਂ ਚਾਰ ਹੋਣਹਾਰ ਵਿਦਿਆਰਥਣਾਂ ਨੇ ਆਲ ਇੰਡੀਆ ਦੀ NEET ਪ੍ਰੀਖਿਆ ਵਿਚੋਂ ਵਧੀਆ ਰੈਂਕ ਹਾਸਲ ਕੀਤਾ । ਹਰਸ਼ਦੀਪ ਕੌਰ ਪੁੱਤਰੀ ਸ਼੍ਰੀ ਹਰਿੰਦਰ ਸਿੰਘ ਨੇ NEET ਪ੍ਰੀਖਿਆ ਵਿੱਚੋਂ 282318ਰੈਂਕ, ਵੈਸ਼ਾਲੀ ਪੁੱਤਰੀ ਸ਼੍ਰੀ ਬਲਵੀਰ ਸਿੰਘ ਨੇ 774096 ਵਾ ਰੈਕ , ਮਹਿਕ ਪਾਲ ਪੁੱਤਰੀ ਸ਼੍ਰੀ ਰਮੇਸ਼ ਲਾਲ ਨੇ 1216010ਵਾ ਰੈਂਕ ਅਤੇ ਇਸ਼ਪ੍ਰੀਤ ਕੌਰ ਪੁੱਤਰੀ ਸ੍ਰੀ ਦਲਜੀਤ ਸਿੰਘ ਨੇ 1195168 ਵਾ ਰੈਂਕ ਹਾਸਿਲ ਕੀਤਾ l ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਅਤੇ ਸਮੂਹ ਸਟਾਫ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੋਹਨੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ l ਇਸਦੇ ਨਾਲ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ) ਸ੍ਰੀ ਹਰਭਗਵੰਤ ਸਿੰਘ ਜੀ, ਡਿਪਟੀ ਡੀ ਓ ਸ੍ਰੀ ਧੀਰਜ ਵਸ਼ਿਸ਼ਟ ਜੀ ਅਤੇ ਹੋਰ ਪ੍ਰਿੰਸੀਪਲ ਸਾਹਿਬਾਨਾ ਨੇ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੌੜਾ ਅਤੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ l

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page