Hoshairpurਪੰਜਾਬ

ਸ਼ਿਵ ਸੈਨਾ ਸਰਵ ਧਰਮ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਾਵੇਦ ਖਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਦਲਿਤ ਆਗੂ ਡਾ.ਅਜੈ ਮੱਲ ਆਪਣੇ ਵਫ਼ਦ ਨਾਲ ਡੇਰਾ ਸੱਚ ਖੰਡ ਬੱਲਾ ਵਿਖੇ ਹੋਏ ਨਤਮਸਤਕ

ਹੁਸ਼ਿਆਰਪੁਰ, 11 ਮਈ: ਅੱਜ ਸ਼ਿਵ ਸੈਨਾ ਸਰਵ ਧਰਮ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਾਵੇਦ ਖਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਦਲਿਤ ਆਗੂ ਡਾ.ਅਜੈ ਮੱਲ ਆਪਣੇ ਵਫ਼ਦ ਨਾਲ ਡੇਰਾ ਸੱਚ ਖੰਡ ਬੱਲਾ ਵਿਖੇ ਨਤਮਸਤਕ ਹੋਏ।
ਆਪਣੇ ਸੰਬੋਧਨ ਦੌਰਾਨ ਜਾਵੇਦ ਖਾਨ ਨੇ ਕਿਹਾ ਕਿ ਡੇਰਾ ਸੱਚ ਖੰਡ ਬੱਲਾ ਦੀ ਧਰਤੀ ਅਤੇ ਰਵਿਦਾਸੀਆ ਕੌਮ ਦੇ ਮਹਾਨ ਸੰਤ ਨਿਰੰਜਣ ਦਾਸ ਜੀ ਮਹਾਰਾਜ ਦੇ ਦਰਸ਼ਨ ਕਰਕੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਅਤੇ ਉਹਨਾਂ ਅੱਗੇ ਕਿਹਾ ਕਿ ਸਾਡੀ ਪਾਰਟੀ ਸ਼ਿਵ ਸੈਨਾ ਸਰਵ ਧਰਮ ਹਮੇਸ਼ਾ ਰਵਿਦਾਸੀਆ ਕੌਮ ਨਾਲ ਮੌਢੇ ਨਾਲ ਮੋਢਾ ਜੋੜ ਕੇ ਖੜੀ ਹੈ।
ਉਹਨਾਂ ਅੱਗੇ ਕਿਹਾ ਕਿ ਡੇਰਾ ਸੱਚ ਖੰਡ ਬੱਲਾ ਦੀ ਬਦੌਲਤ ਹੀ ਪੰਜਾਬ ਅਤੇ ਦੇਸ਼ ਵਿਦੇਸ਼ਾਂ ਵਿੱਚ ਬੈਠੇ ਰਵਿਦਾਸੀਆ ਭਾਈਚਾਰੇ ਦੇ ਲੋਕ ਇਸ ਦਾ ਮਾਣ ਪ੍ਰਾਪਤ ਕਰ ਰਹੇ ਹਨ ਕਿ ਉਹ ਡੇਰਾ ਸੱਚ ਖੰਡ ਬੱਲਾ ਨਾਲ ਜੁੜੇ ਹੋਏ ਹਨ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਤੋਂ ਆ ਕੇ ਡੇਰੇ ਬੱਲਾ ਦੀ ਅਗਵਾਈ ਹੇਠ ਟਰੇਨਾ ਬੁੱਕ ਕਰਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦੇ ਜਨਮ ਸਥੱਲ ਵਾਰਾਨਸੀ ਵਿਖੇ ਜਾਂਦੇ ਹਨ।
ਇਸ ਮੌਕੇ ਤੇ ਸੈਕਟਰੀ ਡੇਰਾ ਬੱਲਾ ਹਰਦੇਵ ਜੀ, ਬਨਾਰਸ ਡੇਰੇ ਤੋਂ ਸੰਤ ਮਹਾਤਮਾ, ਵਿਜੈ ਸਾਂਪਲਾ ਰਵਿਦਾਸੀਆ, ਕਮਲ ਸਾਂਪਲਾ, ਪਾਸਟਰ ਜੌਨਸਨ ਸ਼ਹਿਰੀ ਪ੍ਰਧਾਨ, ਕਮਲਜੀਤ ਸਿੰਘ ਜ਼ਿਲ੍ਹਾ ਸੈਕਟਰੀ, ਸੰਜੀਵ ਕੁਮਾਰ, ਦੀਪਕ ਸੈਣੀ, ਰਮੇਸ਼ ਲਾਲ ਅਤੇ ਵਿਕਰਮ ਠਾਕੁਰ ਮੌਜੂਦ ਸਨ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page