Hoshairpur
ਸ਼ਿਵਰਾਤਰੀ ਮੌਕੇ ਮੁਹੱਲਾ ਨੀਲ ਕੰਠ ਵਿਖੇ ਸਿੱਧ ਸ਼੍ਰੀ ਨੀਲ ਕੰਠ ਮਹਾਦੇਵ ਮੰਦਰ ਵਲੋਂ ਭੋਲੇਨਾਥ ਦੀ ਪ੍ਰਭਾਤ ਫੇਰੀਆਂ ਧੂਮ-ਧਾਮ ਨਾਲ ਸ਼ੁਰੂ

ਹੁਸ਼ਿਆਰਪੁਰ, 24 ਫਰਵਰੀ ( ਹਰਪਾਲ ਲਾਡਾ ): ਸ਼ਿਵਰਾਤਰੀ ਦੇ ਪਵਿਤੱਰ ਮੌਕੇ `ਤੇ ਮੁਹੱਲਾ ਨੀਲ ਕੰਠ ਵਿਖੇ ਸਿੱਧ ਸ਼੍ਰੀ ਨੀਲ ਕੰਠ ਮਹਾਦੇਵ ਮੰਦਰ ਵਲੋਂ ਭੋਲੇਨਾਥ ਦੀ ਪ੍ਰਭਾਤ ਫੇਰੀਆਂ ਧੂਮ-ਧਾਮ ਨਾਲ ਸ਼ੁਰੂ ਕੀਤੀਆਂ ਗਈਆਂ ਜਿਸ ਵਿੱਚ ਭਗਤਾਂ ਨੇ ਸ਼ਰਧਾਪੂਰਕ ਭੋਲੇ ਨਾਥ ਦਾ ਗੁਣਗਾਨ ਕੀਤਾ।
ਪ੍ਰਭਾਤ ਫੇਰੀਆਂ ਪੰਡਿਤ ਨੀਰਜ ਸ਼ਰਮਾ ਦੀ ਦੇਖ-ਰੇਖ ਵਿੱਚ ਸ਼ੁਰੂ ਕੀਤੀਆਂ ਗਈਆਂ, ਜਿਸ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਹਾਜ਼ਰ ਹੋਏ ਅਤੇ ਸ਼ਰਧਾਪੂਰਵਕ ਮੱਥਾ ਟੇਕਿਆ ਹੋਏ। ਕਰਮਵੀਰ ਬਾਲੀ ਨੇ ਕਿਹਾ ਕਿ ਜਿਸ ਭਗਤ ਨੂੰ ਭੋਲੇ ਨਾਥ ਜੀ ਦਾ ਅਸ਼ੀਰਵਾਦ ਮਿਲਦਾ ਹੈ ਉਹੀ ਭਗਤ ਆਪਣੇ ਘਰ ਵਿੱਚ ਭੋਲੇ ਨਾਥ ਜੀ ਦੀ ਪ੍ਰਭਾਤ ਫੇਰੀ ਬੁਲਾ ਕੇ ਹਾਜ਼ਰੀ ਲਗਵਾਉਂਦਾ ਹੈ ਅਤੇ ਪੁਨ ਦਾ ਭਾਗੀ ਬਣਦਾ ਹੈ।


ਇਸ ਮੌਕੇ `ਤੇ ਸ਼ਿਵ ਭਗਤਾਂ ਨੇ ਸ਼ਰਧਾਪੂਰਵਕ ਵੱਡੇ ਉਤਸ਼ਾਹ ਨਾਲ ਭਾਗ ਲਿਆ।
